IndiaJalandhar

ਵੱਡਾ ਝਟਕਾ ! ਚੌਧਰੀ ਪਰਿਵਾਰ ਅਤੇ ਬਿੱਟੂ ਨੇ ਛਡਿਆ ਹੱਥ ਫੜ੍ਹਿਆ ਫੁੱਲ, ਸਾਬਕਾ CM ਚੰਨੀ ਨੇ ਨੇ ਸਾਧਿਆ ਨਿਸ਼ਾਨਾ

Big blow to Congress! Santokh Chaudhary's wife Karamjit Kaur Chaudhary and Tejinder Bittu joined BJP, joined BJP, son Congress MLA, Tejinder Bittu also held the lotus.

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਤੇ ਹਿਮਾਚਲ ਕਾਂਗਰਸ ਦੇ ਸਹਿ ਇੰਚਾਰਜ ਤੇਜਿੰਦਰ ਸਿੰਘ ਬਿੱਟੂ ਦਿੱਲੀ ‘ਚ ਭਾਜਪਾ ‘ਚ ਸ਼ਾਮਲ ਹੋ ਗਏ ਹਨ।

ਕਰਮਜੀਤ ਕੌਰ ਚੌਧਰੀ ਜਲੰਧਰ ਤੋਂ ਲੋਕ ਸਭਾ ਟਿਕਟ ਦੀ ਦਾਅਵੇਦਾਰ ਸੀ ਪਰ ਕਾਂਗਰਸ ਨੇ ਉਨ੍ਹਾਂ ਨੂੰ ਪਾਸੇ ਕਰ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਟਿਕਟ ਦੇ ਦਿੱਤੀ। ਚੰਨੀ ਵਿਧਾਨ ਸਭਾ ਚੋਣਾਂ ਵਿੱਚ 2 ਸੀਟਾਂ ਤੋਂ ਹਾਰ ਗਏ ਸਨ।

ਇਸ ਦੇ ਨਾਲ ਹੀ ਵਿਕਰਮ ਚੌਧਰੀ ਨੇ ਵੀ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਚੌਧਰੀ ਪਰਿਵਾਰ ਤੋਂ ਇਲਾਵਾ ਹੋਰ ਵੀ ਕਈ ਵੱਡੇ ਆਗੂ ਭਾਜਪਾ ਜੁਆਇਨ ਕਰ ਚੁੱਕੇ ਹਨ।

  • ਕਰਮਜੀਤ ਸਿੰਘ ਚੌਧਰੀ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਚੌਧਰੀ ਪਰਿਵਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ।

    ਚੰਨੀ ਨੇ ਕਿਹਾ ਕਿ ਚੌਧਰੀ ਸੰਤੋਖ ਸਿੰਘ ਕਾਂਗਰਸ ਵਿੱਚ ਜਿਉਂਦੇ ਸਨ ਪਰ ਕਰਮਜੀਤ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਮਾਰ ਦਿੱਤਾ ਹੈ। ਚੰਨੀ ਨੇ ਕਿਹਾ ਕਿ ਕਰਮਜੀਤ ਕੌਰ ਦੀ ਹੁਣ ਉਮਰ ਹੋ ਗਈ ਹੈ ਉਨ੍ਹਾਂ ਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ।

    ਸਾਬਕਾ ਮੁੱਖ ਮੰਤਰੀ  ਨੇ ਕਿਹਾ- ਚੌਧਰੀ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਉਸਾਰੀ ਲਈ ਸ਼ੁਰੂ ਤੋਂ ਹੀ ਸਖ਼ਤ ਮਿਹਨਤ ਕੀਤੀ ਹੈ। ਮੈਂ ਚੌਧਰੀ ਸੰਤੋਖ ਸਿੰਘ, ਚੌਧਰੀ ਜਗਜੀਤ ਸਿੰਘ ਅਤੇ ਗੁਰਬੰਤਾ ਸਿੰਘ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਕਰਦਾ ਰਹਾਂਗਾ ਪਰ ਅੱਜ ਪਰਿਵਾਰ ਨੇ ਜੋ ਕਾਂਗਰਸ ਛੱਡਣ ਦਾ ਕੰਮ ਕੀਤਾ ਹੈ, ਇਸ ਨਾਲ ਕਾਂਗਰਸ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਤੁਸੀਂ ਆਪਣੇ ਪਰਿਵਾਰ ਦਾ ਨੁਕਸਾਨ ਜ਼ਰੂਰ ਕੀਤਾ ਹੈ।

Back to top button