Entertainment
ਵੱਡਾ ਝਟਕਾ, TV ਜਗਤ ਦੀ ਮਸ਼ਹੂਰ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸੈੱਟ ‘ਤੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਅਲੀਬਾਬਾ ਦਾਸਤਾਨ-ਏ-ਕਬੂਲ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸੈੱਟ ‘ਤੇ ਖੁਦਕੁਸ਼ੀ ਕਰ ਲਈ। ਉਹ ਟੈਲੀਵਿਜ਼ਨ ਜਗਤ ਦੀ ਮਸ਼ਹੂਰ ਅਦਾਕਾਰਾ ਸੀ। ਖ਼ਬਰਾਂ ਮੁਤਾਬਕ ਅਦਾਕਾਰਾ ਪਿਛਲੇ ਕੁਝ ਦਿਨਾਂ ਤੋਂ ਸੈੱਟ ‘ਤੇ ਕਾਫੀ ਤਣਾਅ ‘ਚ ਨਜ਼ਰ ਆਉਂਦੀ ਸੀ। ਉਸ ਨੇ ਮੇਕਅੱਪ ਰੂਮ ‘ਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕੀਤੀ।
ਤੁਨੀਸ਼ਾ ਸ਼ਰਮਾ ਦੀ ਉਮਰ 20 ਸਾਲ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਭਾਰਤ ਕਾ ਵੀਰ ਪੁੱਤਰ – ਮਹਾਰਾਣਾ ਪ੍ਰਤਾਪ ਨਾਲ ਕੀਤੀ। ਇਸ ਤੋਂ ਬਾਅਦ ਉਹ ਚੱਕਰਵਰਤੀ ਅਸ਼ੋਕ ਸਮਰਾਟ, ਗੱਬਰ ਪੂਛਵਾਲਾ, ਸ਼ੇਰ-ਏ-ਪੰਜਾਬ- ਮਹਾਰਾਜਾ ਰਣਜੀਤ ਸਿੰਘ, ਇੰਟਰਨੈੱਟ ਵਾਲਾ ਲਵ, ਇਸ਼ਕ ਸੁਭਾਨ ਅੱਲ੍ਹਾ ਅਤੇ ਕਾਬੁਲ ਵਿੱਚ ਅਲੀਬਾਬਾ ਦਾਸਤਾ ਵਿੱਚ ਵੀ ਕੰਮ ਕੀਤਾ