IndiaHealth

ਵੱਡਾ ਹਾਦਸਾ : ਉਸਾਰੀ ਅਧੀਨ ਥਾਂ ‘ਤੇ ਡਿੱਗੀ ਲਿਫਟ, 4 ਮਜ਼ਦੂਰਾਂ ਦੀ ਦਰਦਨਾਕ ਮੌਤ

ਗ੍ਰੇਟਰ ਨੋਇਡਾ ‘ਚ ਡਰੀਮ ਵੈਲੀ ਪ੍ਰੋਜੈਕਟ ਦੀ ਉਸਾਰੀ ਵਾਲੀ ਥਾਂ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਇਸ ਥਾਂ ‘ਤੇ ਲਿਫਟ ਡਿੱਗਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨੋਇਡਾ ਦੇ ਸੀਈਓ ਐਨਜੀ ਰਵੀ ਅਤੇ ਜ਼ਿਲ੍ਹਾ ਮੈਜਿਸਟਰੇਟ ਮਨੀਸ਼ ਕੁਮਾਰ ਵਰਮਾ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਜ਼ਿਲ੍ਹਾ ਹਸਪਤਾਲ ਪੁੱਜੇ।

ਦੱਸਿਆ ਜਾ ਰਿਹਾ ਹੈ ਕਿ ਬਿਲਡਰ ਇਸ ਪ੍ਰਾਜੈਕਟ ‘ਚ 26 ਮੰਜ਼ਿਲਾ ਇਮਾਰਤ ਬਣਾ ਰਿਹਾ ਸੀ। ਹਾਦਸੇ ਤੋਂ ਬਾਅਦ ਅਮਨ-ਕਾਨੂੰਨ ਦੀ ਸਥਿਤੀ ਨੂੰ ਦੇਖਦਿਆਂ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੀ ਗਈ ਹੈ। ਗ੍ਰੇਟਰ ਨੋਇਡਾ ਵਿਚ ਆਮਰਪਾਲੀ ਬਿਲਡਰਜ਼ ਦੀ ਉਸਾਰੀ ਅਧੀਨ ਥਾਂ ‘ਤੇ ਲਿਫਟ ਡਿੱਗਣ ‘ਤੇ ਡੀਐੱਮ ਮਨੀਸ਼ ਵਰਮਾ ਨੇ ਕਿਹਾ ਕਿ ਨਿਰਮਾਣ ਅਧੀਨ ਜਗ੍ਹਾ ‘ਤੇ ਹਾਦਸਾ ਹੋਇਆ ਹੈ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। 5 ਲੋਕਾਂ ਦੀ ਹਾਲਤ ਗੰਭੀਰ ਹੈ।

Leave a Reply

Your email address will not be published.

Back to top button