
ਵੱਡਾ ਜਹਾਜ਼ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਐ, ਜਿਸ ਵਿਚ ਦੋ ਜਹਾਜ਼ ਉਡਦੇ ਹੋਏ ਆਪਸ ਵਿਚ ਟਕਰਾ ਗਏ। ਇਸ ਮਗਰੋਂ ਦੋਵੇਂ ਜਹਾਜ਼ ਧਰਤੀ ‘ਤੇ ਆ ਡਿੱਗੇ ਅਤੇ ਵੱਡਾ ਬਲਾਸਟ ਹੋ ਗਿਆ ਅਤੇ ਜਹਾਜ਼ ਵਿਚ ਬੈਠੇ ਸਾਰੇ ਦੇ ਸਾਰੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਹਾਜ਼ ਹਾਦਸੇ ਦੀਆਂ ਇਹ ਤਸਵੀਰਾਂ ਅਮਰੀਕਾ ਦੇ ਡੱਲਾਸ ਵਿਚ ਹੋ ਰਹੇ ਏਅਰ ਸ਼ੋਅ ਦੀਆਂ ਨੇ, ਜਿੱਥੇ ਹਵਾ ਵਿਚ ਉਡਾਰੀਆਂ ਮਾਰਦੇ ਦੋ ਜਹਾਜ਼ ਆਪਸ ਵਿਚ ਟਕਰਾ ਕੇ ਜ਼ਮੀਨ ‘ਤੇ ਡਿੱਗ ਗਏ।
ਇਸ ਮਗਰੋਂ ਵੱਡਾ ਬਲਾਸਟ ਹੋਇਆ ਅਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਛਾ ਗਿਆ। ਵਿਦੇਸ਼ੀ ਏਅਰ ਫੋਰਸ ਮੁਤਾਬਕ ਦੋਵੇਂ ਜਹਾਜ਼ਾਂ ਵਿਚ 6 ਲੋਕ ਮੌਜੂਦ ਸਨ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਅਧਿਕਾਰਕ ਤੌਰ ‘ਤੇ ਇਸ ਦੀ ਹਾਲੇ ਪੁਸ਼ਟੀ ਨਹੀਂ ਹੋ ਸਕੀ