ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁੰਬਈ ਦੇ ਅੰਧੇਰੀ ਵੈਸਟ ਸਥਿਤ ਚਿਤਰਕੂਟ ਸਟੂਡੀਓ ‘ਚ ਬਣੀ ਦੋ ਫ਼ਿਲਮਾਂ ਦੇ ਸੈੱਟ ‘ਤੇ ਭਿਆਨਕ ਅੱਗ ਲੱਗ ਗਈ। ਇਹ ਦੋਵੇਂ ਸੈੱਟ ਰਾਜਸ਼੍ਰੀ ਪ੍ਰੋਡਕਸ਼ਨ ਦੀ ਫ਼ਿਲਮ ਅਤੇ ਫ਼ਿਲਮ ਨਿਰਮਾਤਾ ਲਵਰੰਜਨ ਦੀ ਅਣ-ਟਾਈਟਲ ਫ਼ਿਲਮ ਦੇ ਸਨ।
ਇਸ ਘਟਨਾ ‘ਚ ਇਕ ਲਾਈਟਮੈਨ ਮਾਮੂਲੀ ਰੂਪ ‘ਚ ਜਖ਼ਮੀ ਹੋਇਆ ਹੈ। ਇਨ੍ਹਾਂ ਦੋਵੇਂ ਹੀ ਸੈੱਟਸ ‘ਤੇ ਪ੍ਰੀ ਲਾਈਟਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੇ ਨਾਲ ਹੀ ਅਣਪਛਾਤੇ ਸੂਤਰਾਂ ਅਨੁਸਾਰ ਸੈੱਟ ‘ਤੇ ਫ਼ਾਇਰ ਸੇਫ਼ਟੀ ਦਾ ਕੰਮ ਕਰਨ ਵਾਲੇ ਇਕ ਮਜ਼ਦੂਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਦੀ ਉਮਰ ਬਹੁਤ ਛੋਟੀ ਸੀ।