ਆਮ ਆਦਮੀ ਪਾਰਟੀ ਦੇ ਨੇਤਾ ਤੇ ਸਾਬਕਾ ਕੌਂਸਲਰ ਹੰਸਰਾਜ ਰਾਣਾ ਸਵੇਰੇ 8.15 ਵਜੇ ਬਲਟਰਨ ਪਾਰਕ ਤੋਂ ਸੈਰ ਕਰਕੇ ਵਾਪਸ ਆਪਣੇ ਘਰ ਸੰਤੋਖਪੁਰਾ ਵੱਲ ਜਾ ਰਹੇ ਸਨ। BSF ਕਾਲੋਨੀ ਦੇ ਗੇਟ ਕੋਲ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਉਨ੍ਹਾਂ ਦੀ ਬਾਈਕ ਦੀ ਚਾਬੀ ਕੱਢ ਲਈ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਇਕ ਨੌਜਵਾਨ ਉਨ੍ਹਾਂ ਨੂੰ ਧਮਕੀ ਦੇਣ ਲੱਗਾ।
ਸਾਬਕਾ ਕੌਂਸਲਰ ਦਾ ਦੋਸ਼ ਹੈ ਕਿ ਘਟਨਾ ਦੌਰਾਨ ਇਕ ਨੌਜਵਾਨ ਨੇ ਰਿਵਾਲਵਰ ਕੱਢ ਲਿਆ ਤੇ ਧਮਕਾਉਂਦੇ ਹੋਏ ਬਾਈਕ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਸੂਚਨਾ ਥਾਣਾ ਨੰਬਰ-2 ਵਿਚ ਦੇ ਦਿੱਤੀ ਗਈ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।
ਹੰਸਰਾਜ ਰਾਣਾ ਨੇ ਦੱਸਿਆ ਕਿ ਬੁਲੇਟ ਉਨ੍ਹਾਂ ਦੇ ਮੁਹੱਲੇ ਵਿਚ ਰਹਿੰਦੇ ਨੌਜਵਾਨ ਪਾਲੀ ਦਾ ਹੈ। ਪਾਲੀ ਨੇ ਕੁਝ ਦਿਨ ਪਹਿਲਾਂ ਬਾਈਕ ਉਨ੍ਹਾਂ ਦੇ ਘਰ ਖੜ੍ਹਾ ਕੀਤਾ ਸੀ। ਅੱਜ ਸਵੇਰ ਸੈਰ ‘ਤੇ ਆਉਂਦਿਆਂ ਉਹ ਪਾਲੀ ਦਾ ਬੁਲੇਟ ਲੈ ਕੇ ਆਏ ਸਨ।