ਵੱਡੀ ਖ਼ਬਰ 2024 ਜਾਂਦੇ ਜਾਂਦੇ ਹੀ ਹੋ ਗਿਆ ਫ਼ੈਸਲਾ!
ਅੰਮ੍ਰਿਤਸਰ / ਅਮਨਦੀਪ ਸਿੰਘ
ਅੱਜ sgpc ਦੀ ਕੌਰ ਕਮੇਟੀ ਦੀ ਮੀਟਿੰਗ ਬਾਦ ਦੁਪਹਿਰ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖ਼ੇ ਹੋਈ। 20 ਦਸੰਬਰ ਨੂੰ ਰੱਦ ਕੀਤੀ ਮੀਟਿੰਗ 30ਦਸੰਬਰ ਨੂੰ ਹੋਣੀ ਸੀ ਜਿਸ ਵਿੱਚ 2 ਦਸੰਬਰ ਨੂੰ ਸੁਣਾਏ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਕੀ ਬਾਦਲ ਖੇਮਾ ਤੇ ਬਾਗੀ ਖੇਮਾ (ਜਗੀਰ ਕੌਰ ਵਾਲਾ ) ਤਿੰਨ ਦਿਨ ਵਿੱਚ ਅਸਤੀਫੇ ਦੇ ਕੇ ਵਰਕਿੰਗ ਕਮੇਟੀ ਉਸਦੀ ਰਿਪੋਰਟ ਸਿੰਘ ਸਾਹਿਬ ਨੂੰ ਕਰੇ। ਬਾਕੀ ਜੋ ਜੋ ਸੇਵਾ ਤਨਖਾਹ ਰੂਪੀ ਲੱਗੀ ਸਾਰੀ ਸੰਗਤ ਜਾਣਦੀ ਹੈ। ਬਾਦਲ ਖੇਮੇ ਵਲੋਂ ਸੇਵਾ ਪੂਰੀ ਕਰਨ ਤੋਂ ਬਾਅਦ ਅਸਤੀਫੇ ਦੇਣ ਦਾ ਸੁਨੇਹਾ ਗਿਆਨੀ ਰਘਬੀਰ ਸਿੰਘ ਕੋਲ ਲੈ ਕੇ ਪੁੱਜੇ ਸਨ। ਜਿਸ ਤੋਂ ਬਾਅਦ 20ਤਰੀਕ ਤੱਕ ਦਾ ਸਮਾਂ ਮਿਲਿਆ ਸੀ। ਪਰ ਇਸ ਹੁਕਮਨਾਮੇ ਨੂੰ ਬਦਲਣ ਤੇ ਪੰਥ ਵਿੱਚ ਰੋਸ ਸੀ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਵੀ ਸਹਿਮਤ ਨਹੀਂ ਸੀ। 20 ਤਰੀਕ ਨੂੰ ਕੌਰ ਕਮੇਟੀ ਦੀ ਮੀਟਿੰਗ ਹੋਈ। ਲੁੱਧਿਆਣੇ ਦੇ ਕਟਾਣਾ ਸਾਹਿਬ ਗੁਰਦਵਾਰੇ ਵਿੱਚ ਜਿਸ ਵਿੱਚ ਜੋ ਫ਼ੈਸਲਾ ਆਇਆ ਉਸ ਨੇ ਕੌਮੀ ਤੇ ਸਿੱਖ ਰਾਜਨੀਤੀ ਵਿੱਚ ਇੱਕ ਭੁਚਾਲ ਲੈ ਆਂਦਾ। ਫ਼ੈਸਲਾ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੋਂ ਹਟਾ ਹੈੱਡ ਗ੍ਰੰਥੀ ਦੀ ਸੇਵਾ 15 ਦਿਨਾਂ ਲਈ ਕਹਿ ਇੱਕ ਜਾਂਚ ਕਮੇਟੀ ਬਾਦਲ ਖੇਮੇ ਵਲੋਂ ਬਣਾਈ ਗਈ ਜਿਸ ਵਲੋਂ ਸਿੰਘ ਸਾਹਿਬ ਤੇ ਪਿਛਲੇ ਦਿਨੀ ਲੱਗੇ ਸਾਬਕਾ ਸਾਂਢੂ ਵਲੋਂ ਦੋਸ਼ ਸੱਚ ਹਨ ਜਾਂ ਨਹੀਂ ਦਾ ਪਤਾ ਕਰਨਾ ਸੀ। ਏ ਫ਼ੈਸਲਾ ਦੇਖ ਗਿਆਨੀ ਰਘਬੀਰ ਸਿੰਘ ਗੁੱਸੇ ਚ ਆ ਗਏ ਜਿਸ ਨੂੰ ਦੇਖ ਦੁਬਾਰਾ ਮੀਟਿੰਗ ਸੱਦੀ ਪਰ ਇੱਕ ਦਿਨ ਪਹਿਲਾ ਰੱਦ ਕਰ ਦਿੱਤੀ ਗਈ। ਕਦੇ ਕਿਹਾ ਸ਼ਹੀਦੀ ਦਿਹਾੜੇ ਚੱਲ ਰਹੇ ਤਾਂ ਕਦੇ ਕਿਹਾ ਹਰਜਿੰਦਰ ਸਿੰਘ ਧਾਮੀ ਦੇ ਰੁਝੇਵੇਂ ਕਰ ਕੇ ਰੱਦ ਕੀਤੀ ਹੈ। ਵਾਰੀ ਆਈ 30 ਤਰੀਕ ਦੀ sgpc ਵਲੋਂ ਕਿਸਾਨਾਂ ਦਾ ਪੰਜਾਬ ਬੰਦ ਕਰ ਕੇ ਲੋਲੀਪੋਪ ਦੇ ਦਿੱਤਾ ਮੀਟਿੰਗ ਹੋਈ ਅੱਜ ਜਿਸ ਵਿੱਚ ਇੱਕ ਮਹੀਨੇ ਦਾ ਸਮਾਂ ਹੋਰ ਦਿੱਤਾ ਗਿਆ ਜਾਂਚ ਕਮੇਟੀ ਨੂੰ। ਤੇ ਹਾਲਾ ਇੱਕ ਮਹੀਨੇ ਲਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹੈੱਡ ਗ੍ਰੰਥੀ ਹੀ ਰੱਖਿਆ ਗਿਆ।
ਸੋਚਣ ਵਾਲੀ ਗੱਲ ਹੈ ਕਿ ਤਖਤ ਦੇ ਦੋਸ਼ੀ ਤਖਤ ਦੇ ਸਿੰਘ ਸਾਹਿਬ ਨੂੰ ਕਿਵੇਂ ਸਜ਼ਾ ਦੇ ਸੱਕਦੇ ਨੇ?