IndiaHealth

ਸ਼ਰਾਬ ਪੀਣ ਤੋਂ ਰੋਕਣ ‘ਤੇ ਪੁੱਤ ਨੇ ਪਿਤਾ ਸਾਹਮਣੇ ਆਪਣੇ ਸਿਰ ‘ਚ ਮਾਰੀ ਗੋਲ਼ੀ

ਪਿਤਾ ਨੇ ਬੇਟੇ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਪੁੱਤ ਨੇ ਪਿਓ ਦੇ ਸਾਹਮਣੇ ਹੀ ਆਪਣੇ ਆਪ ਨੂੰ ਗੋਲ਼ੀ ਮਾਰ ਲਈ। ਪੁੱਤ ਨੂੰ ਪਿਤਾ ਦੀ ਸਲਾਹ ਇੰਨੀ ਬੁਰੀ ਲੱਗੀ ਕਿ ਉਸਨੇ ਪਿਤ ਦੀਆਂ ਅੱਖਾਂ ਸਾਹਮਣੇ ਆਪਣੇ-ਆਪ ਨੂੰ ਖਤਮ ਕਰ ਲਿਆ। ਮਾਮਲਾ ਮੇਰਠ ਦੇ ਥਾਣਾ ਆਸਿਫਾਬਾਦ ਦਾ ਹੈ। ਆਸਿਫਾਬਾਦ ਦੇ ਡਬਲਪੁਰ, ਸੁਲਤਾਨਪੁਰ ਵਾਸੀ ਬਲਦੇਵ ਸਿੰਘ ਨੇ ਸੁਸਾਈਡ ਕਰਕੇ ਆਪਣੇ ਆਪ ਨੂੰ ਸਿਰਫ ਇਸ ਲਈ ਖਤਮ ਕਰ ਲਿਆ, ਕਿਉਂ ਕਿ ਪਿਤਾ ਬਗੀਚਾ ਸਿੰਘ ਨੇ ਉਸਨੂੰ ਨਸ਼ਾ ਕਰਨ ਤੋਂ ਰੋਕਿਆ ਸੀ।
ਸੂਚਨਾ ਉਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਬਲਦੇਵ ਸਿੰਘ ਉਮਰ 30 ਸਾਲ ਨੇ ਸਿਰ ਵਿਚ ਗੋਲ਼ੀ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ। ਲੋਕਾਂ ਨੇ ਦੱਸਿਆ ਕਿ ਬਗੀਚਾ ਸਿੰਘ ਨਸ਼ੇੜੀ ਸੀ। ਉਹ ਬਹੁਤ ਸ਼ਰਾਬ ਪੀਂਦਾ ਸੀ। ਅਕਸਰ ਸ਼ਰਾਬ ਪੀ ਕੇ ਪਿੰਡ ਵਾਲਿਆਂ ਨਾਲ ਲੜਾਈ-ਝਗੜਾ ਕਰਦਾ ਸੀ।

Leave a Reply

Your email address will not be published.

Back to top button