IndiaHealth

ਸਕੂਲ ‘ਚ ਦਹਿਸ਼ਤ ਫੈਲ ਗਈ, ਬੱਚਿਆਂ ਲਈ ਬਣੇ ਮਿਡ-ਡੇ-ਮੀਲ ਦੇ ਪੈਕੇਟ ‘ਚ ਮਰਿਆ ਸੱਪ ਮਿਲਿਆ

A dead snake was found in the mid-day meal packet for children in a government nursery school

ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ‘ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇਕ ‘ਆਂਗਣਵਾੜੀ’ ਜਾਂ ਸਰਕਾਰੀ ਨਰਸਰੀ ਸਕੂਲ ‘ਚ ਬੱਚਿਆਂ ਲਈ ਬਣੇ ਮਿਡ-ਡੇ-ਮੀਲ ਦੇ ਪੈਕੇਟ ‘ਚ ਕਥਿਤ ਤੌਰ ‘ਤੇ ਇਕ ਛੋਟਾ ਜਿਹਾ ਮਰਿਆ ਹੋਇਆ ਸੱਪ ਮਿਲਿਆ।

ਸੂਬਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਉਪ ਪ੍ਰਧਾਨ ਆਨੰਦੀ ਭੋਸਲੇ ਨੇ ਦੱਸਿਆ ਕਿ ਇਹ ਮਾਮਲੇ ਦੀ ਜਾਣਕਾਰੀ ਇਕ ਬੱਚੇ ਦੇ ਮਾਪਿਆਂ ਨੇ ਸੋਮਵਾਰ ਨੂੰ ਦਿੱਤੀ। ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਇਸ ਨੂੰ ਗੰਭੀਰ ਘਟਨਾ ਦੱਸਦਿਆਂ ਹੋਇਆਂ ਕਾਂਗਰਸ ਨੇਤਾ ਅਤੇ ਪਲਿਸ-ਕਾਦੇਗਾਂਵ ਦੇ ਵਿਧਾਇਕ ਵਿਸ਼ਵਜੀਤ ਕਦਮ ਨੇ ਚੱਲ ਰਹੇ ਮਾਨਸੂਨ ਸੈਸ਼ਨ ‘ਚ ਰਾਜ ਵਿਧਾਨ ਸਭਾ ‘ਚ ਇਹ ਮੁੱਦਾ ਚੁੱਕਿਆ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਨੇ ਫੋਟੋ ਖਿੱਚ ਕੇ ਸੱਪ ਸੁੱਟ ਦਿੱਤਾ ਸੀ। ਬਾਅਦ ਵਿੱਚ ਇਹ ਤਸਵੀਰ ਸਥਾਨਕ ਆਂਗਣਵਾੜੀ ਵਰਕਰ ਨੂੰ ਭੇਜੀ ਗਈ। ਤਸਵੀਰ ਦੇ ਬਾਵਜੂਦ, ਪੈਕੇਟ ਵਿੱਚੋਂ ਭੋਜਨ ਦਾ ਨਮੂਨਾ ਲਿਆ ਗਿਆ ਅਤੇ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਗਿਆ।

ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਜਿਸ ਗੋਦਾਮ ਵਿੱਚ ਖਾਣ ਪੀਣ ਦੇ ਪੈਕੇਟ ਰੱਖੇ ਗਏ ਸਨ, ਨੂੰ ਸੀਲ ਕਰ ਦਿੱਤਾ ਗਿਆ ਹੈ। ਭੋਸਲੇ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰੀਮਿਕਸ ਫੂਡ ਪੈਕੇਟ ਸਪਲਾਈ ਕਰਨ ਲਈ ਜ਼ਿੰਮੇਵਾਰ ਠੇਕੇਦਾਰ ਬਾਰੇ ਸ਼ਿਕਾਇਤਾਂ ਮਿਲੀਆਂ ਹਨ।

ਉਨ੍ਹਾਂ ਕਿਹਾ, ‘ਜਦੋਂ ਠੇਕੇਦਾਰ ਵੱਲੋਂ ਆਂਗਣਵਾੜੀ ਕੇਂਦਰਾਂ ਨੂੰ ਪੈਕਟ ਦਿੱਤੇ ਜਾਂਦੇ ਹਨ। ਉਸ ਤੋਂ ਦੋ-ਤਿੰਨ ਦਿਨ ਬਾਅਦ ਇਹ ਪੈਕਟ ਲਾਭਪਾਤਰੀਆਂ ਨੂੰ ਦਿੱਤੇ ਜਾਂਦੇ ਹਨ।

 

Back to top button