

2 girls from 6th to 12th class missing from school hostel, parents worried

ਮਾਲੇਰਕੋਟਲਾ ਦੇ ਪਿੰਡ ਭੋਗੀਵਾਲ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਸਤੂਰਵਾ ਗਾਂਧੀ ਹੋਸਟਲ ਤੋਂ 2 ਕੁੜੀਆਂ ਲਾਪਤਾ ਹੋ ਗਈਆਂ ਹਨ। ਹੋਸਟਲ ਵਿਚ 6ਵੀਂ ਤੋਂ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਰਹਿੰਦੀਆਂ ਹਨ। ਪਰ ਬੀਤੇ ਦਿਨੀਂ 12 ਤੇ 14 ਸਾਲ ਦੀਆਂ 2 ਕੁੜੀਆਂ ਲਾਪਤਾ ਹੋ ਗਈਆਂ ਹਨ। ਸਕੂਲ ਵਾਰਡਨ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਇਸ ਬਾਰੇ ਸਕੂਲ ਦੀ ਪ੍ਰਿੰਸੀਪਲ ਤੇ ਕੁੜੀਆਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਦੋਵੇਂ ਕੁੜੀਆਂ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਸਨ ਤੇ ਸਵੇਰ ਦੀ ਹਾਜ਼ਰੀ ਸਮੇਂ ਦੋਵੇਂ ਗੈਰ ਹਾਜ਼ਰ ਸਨ। ਰਾਤ ਸਮੇਂ ਦੋਵੇਂ ਕੁੜੀਆਂ ਹਾਜ਼ਰੀ ਮੌਕੇ ਮੌਜੂਦ ਸਨ ਪਰ ਸਵੇਰ ਤੋਂ ਉਹ ਲਾਪਤਾ ਸਨ। ਕੁੜੀਆਂ ਦੇ ਲਾਪਤਾ ਹੋਣ ਕਰਕੇ ਸਕੂਲ ਵਿਚ ਹਫੜਾ-ਦਫੜੀ ਮਚ ਗਈ ਹੈ। ਪੁਲਿਸ ਤੇ ਮਾਪਿਆਂ ਵੱਲੋਂ ਦੋਹਾਂ ਦੀ ਭਾਲ ਕੀਤੀ ਜਾ ਰਹੀ। ਕੁੜੀਆਂ ਸਕੂਲ ਤੋਂ ਖੁਦ ਗਈਆਂ ਹਨ ਜਾਂ ਕੋਈ ਲੈ ਕੇ ਗਿਆ ਹੈ, ਇਹ ਜਾਂਚ ਦਾ ਵਿਸ਼ਾ ਹੈ। ਸਕੂਲ ਦੇ ਪ੍ਰਿੰਸੀਪਲ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਪਹਿਲਾਂ ਤਾਂ ਕੁੜੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ। ਮਾਪੇ ਕਾਫੀ ਪ੍ਰੇਸ਼ਾਨ ਹਨ
