IndiaEducation

ਸਕੂਲ ਪ੍ਰਿੰਸੀਪਲ ਨੇ ਬੱਚੇ ਦੀ ਬੇਰਹਿਮੀ ਕੀਤੀ ਕੁੱਟਮਾਰ, ਤੋੜੀਆਂ ਦੋਵੇ ਲੱਤਾਂ

ਇਕ ਪ੍ਰਿੰਸੀਪਲ ਦਾ ਇਹ ਘਿਣੌਨਾ ਰੂਪ ਦੇਖਣ ਨੂੰ ਮਿਲਿਆ ਹੈ। ਇਕ ਬੱਚੇ ਦੇ ਸਕੂਲ ਦੇਰ ਨਾਲ ਪਹੁੰਚਣ ‘ਤੇ ਪ੍ਰਿੰਸੀਪਲ ਨੇ ਬੱਚੇ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਵਿਦਿਆਰਥੀ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ। ਪੀੜਤ ਵਿਦਿਆਰਥੀ ਦੇ ਪਿਤਾ ਵਲੋਂ ਦੋਸ਼ੀ ਪ੍ਰਿੰਸੀਪਲ ਖਿਲਾਫ ਥਾਣਾ ਆਦਰਸ਼ ਮੰਡੀ ਵਿਖੇ ਸ਼ਿਕਾਇਤ ਦਿੱਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ।

 

ਜਾਣਕਾਰੀ ਮੁਤਾਬਿਕ ਮਾਮਲਾ ਸ਼ਾਮਲੀ ਦੇ ਥਾਣਾ ਆਦਰਸ਼ ਮੰਡੀ ਖੇਤਰ ਦੇ ਪਿੰਡ ਮੁੰਡਿਆਂ ਦਾ ਹੈ, ਜਿੱਥੇ ਜੈ ਜਵਾਨ ਜੈ ਕਿਸਾਨ ਇੰਟਰ ਕਾਲਜ ‘ਚ 8ਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀ ਦੇਵਲ ਨੂੰ ਸਕੂਲ ‘ਚ ਲੇਟ ਆਉਣ ‘ਤੇ ਸਕੂਲ ਦੇ ਪ੍ਰਿੰਸੀਪਲ ਵਲੋਂ ਡੰਡਿਆਂ ਨਾਲ ਕੁੱਟਿਆ ਗਿਆ ਅਤੇ ਸਜ਼ਾ ਦਿੱਤੀ ਗਈ। ਸਕੂਲ ਦੇ ਪ੍ਰਿੰਸੀਪਲ ਨੇ ਦੇਵਲ ਦੀ ਅਜਿਹੇ ਬੇਰਹਿਮ ਤਰੀਕੇ ਨਾਲ ਕੁੱਟਿਆ ਕਿ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ।

  

ਪੀੜਤਾ ਦੇ ਪਿਤਾ ਨੇ ਦੱਸਿਆ ਕਿ ਦੇਵਲ ਪਹਿਲਾ ਹੀ ਪਿੱਛਲੇ ਕਾਫੀ ਸਮੇਂ ਤੋਂ ਬਹੁਤ ਬਿਮਾਰ ਹੈ। ਪਿਤਾ ਨੇ ਅੱਗੇ ਦੱਸਿਆ ਕਿ ਮੈਂ ਆਪਣੇ ਬੇਟੇ ਦਾ ਪਾਣੀਪਤ ਵਿੱਚ ਇਲਾਜ ਕਰਵਾਇਆ, ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਮੈਂ ਆਪਣੇ ਬੇਟੇ ਨੂੰ ਸਕੂਲ ਲੈ ਗਿਆ, ਪਾਣੀਪਤ ਦੇ ਹਸਪਤਾਲ ਦੇ ਕਾਗਜ਼ ਪੱਤਰ ਪ੍ਰਿੰਸੀਪਲ ਸੁਧੀਰ ਕੁਮਾਰ ਰਾਣਾ ਨੂੰ ਦਿਖਾਏ, ਫਿਰ ਬੱਚੇ ਨੂੰ ਕਲਾਸ ਵਿੱਚ ਲਿਜਾਇਆ ਗਿਆ, ਜਿਸ ਤੋਂ ਬਾਅਦ ਜਦੋਂ ਬੱਚਾ 5 ਮਿੰਟ ਦੇਰੀ ਨਾਲ ਸਕੂਲ ਪਹੁੰਚਿਆ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

ਪਿਤਾ ਵਲੋਂ ਇਲਾਕੇ ਦੇ ਹਸਪਤਾਲ ‘ਚ ਦੇਵਲ ਦੇ ਪੈਰਾਂ ਦਾ ਐਕਸਰੇ ਕਰਵਾਇਆ ਤਾਂ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਚੁੱਕੀਆਂ ਹਨ। ਦੇਵਲ ਦੇ ਪਿਤਾ ਨੇ ਜ਼ਿਲ੍ਹਾ ਮੈਜਿਸਟਰੇਟ ਤੋਂ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੱਚੇ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੇਰੀ ਕੁੱਟਮਾਰ ਕੀਤੀ, ਜਿਸ ਕਾਰਨ ਮੇਰੀ ਹੱਡੀ ਟੁੱਟ ਗਈ।

Related Articles

Leave a Reply

Your email address will not be published.

Back to top button