ਨਿੱਜੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਹੋਈਆਂ ਗਰਮੀ ਦੀਆਂ ਛੁਟੀਆਂ ਤੋਂ ਕੁੱਝ ਦਿਨ ਪਹਿਲਾਂ ਇੱਕ ਨਿੱਜੀ ਸਕੂਲ ਦੀ ਮੋਡੀਫਾਈ ਕੀਤੀ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਬੱਚਿਆਂ ਨੂੰ ਬੱਸ ਦੀ ਕਪੈਸਟੀ ਤੋ ਡਬਲ ਮਾਤਰਾ ਵਿੱਚ ਜਾਨਵਰਾਂ ਵਾਂਗ ਤਾੜ ਕੇ ਲਿਜਾਇਆ ਜਾ ਰਿਹਾ ਸੀ ਅਤੇ ਇਹ ਬਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
ਬੱਸ ਵਿੱਚ ਸਵਾਰ 48 ਦੇ ਕਰੀਬ ਬੱਚਿਆਂ ਦੀ ਜਾਨ ਤੇ ਬਣ ਆਈ ਜਦਕਿ ਇਸ ਸਕੂਲ ਬੱਸ ਵਿਚ ਬੱਚਿਆਂ ਨੂੰ ਬਿਠਾਉਣ ਦੀ ਕਪੈਸਟੀ ਸਿਰਫ 25-26 ਵਿਦਿਆਰਥੀਆਂ ਦੇ ਕਰੀਬ ਸੀ।
ਸੜਕ ਹਾਦਸੇ ਤੋਂ ਬਾਅਦ ਸਥਾਨਕ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਰਕਤ ਵਿੱਚ ਆਉਂਦੇ ਦਿਖਾਈ ਦਿੱਤੇ ਅਤੇ ਉਨ੍ਹਾਂ ਵੱਲੋਂ ਸੱਤ ਦਿਨਾਂ ਦਾ ਅਲਟੀਮੇਟ ਦੇ ਕੇ ਨਿੱਜੀ ਸਕੂਲ ਬੱਸ ਚਾਲਕਾਂ ਅਤੇ ਨਿੱਜੀ ਸਕੂਲ ਪ੍ਰਬੰਧਕਾਂ ਨੂੰ ਮੋਡੀਫਾਈ ਬੱਸਾਂ ਨੂੰ ਦਰੁਸਤ ਕਰਵਾਉਣ ਅਤੇ ਇਹਨਾਂ ਦੀ ਕਾਗਜ ਪੱਤਰਾਂ ਦੀ ਕਾਰਵਾਈ ਪੂਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਪਰ ਨਿੱਜੀ ਸਕੂਲ ਪ੍ਰਬੰਧਕਾਂ ਅਤੇ ਵੈਨ ਅਤੇ ਬੱਸ ਚਾਲਕਾਂ ਵੱਲੋਂ ਸਥਾਨਕ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਛਿੱਕੇ ਟੰਗਦਿਆਂ ਹੋਇਆਂ ਬਾਅਦ 1 ਮਹੀਨੇ ਤੋਂ ਵੱਧ ਦੀਆਂ ਗਰਮੀ ਦੀਆਂ ਛੁੱਟੀਆਂ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਆਪਣੀ ਮੋਡੀਫਾਈ ਬੱਸਾਂ ਅਤੇ ਵੈਨਾਂ ਨੂੰ ਠੀਕ ਕਰਵਾਇਆ ਗਿਆ ਤੇ ਨਾ ਹੀ ਆਪਣੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ।
ਡੀਐਸਪੀ ਟਰੈਫਿਕ ਗੁਰਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਜਦੋਂ ਸਕੂਲ ਬੱਸ ਨਾਲ ਅਜਿਹਾ ਸੜਕ ਹਾਦਸਾ ਵਾਪਰਿਆ ਸੀ ਤਾਂ ਉਸ ਤੋਂ ਸਥਾਨਕ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਕਈ ਮੋਡੀਫਾਈ ਬੱਸਾਂ ਨੂੰ ਬੰਦ ਕੀਤਾ ਗਿਆ ਸੀ ਅਤੇ ਕਈ ਵੈਨਾਂ ਤੇ ਬੱਸਾਂ ਦੇ ਚਲਾਨ ਵੀ ਕੱਟੇ ਗਏ ਸਨ । ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਸਕੂਲ ਬੱਸ ਅਤੇ ਚਾਲਕਾਂ ਨੂੰ ਕੁਝ ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਕੀ ਉਹ ਆਪਣੇ ਮੋਡੀਫਾਈ ਵਾਹਨਾਂ ਨੂੰ ਠੀਕ ਕਰਵਾਉਣ ਅਤੇ ਦਸਤਾਵੇਜਾਂ ਦੀਆਂ ਕਮੀਆਂ ਪੇਸ਼ੀਆਂ ਵੀ ਪੂਰੀਆਂ ਕਰ ਲੈਣ ਅਤੇ ਜਿਵੇਂ ਹੀ ਉਹਨਾਂ ਦੇ ਉੱਚ ਅਧਿਕਾਰੀਆਂ ਦੇ ਇਸ ਪੂਰੇ ਮਾਮਲੇ ਵਿੱਚ ਨਵੀਂ ਐਡਵਾਈਜ਼ਰੀ ਜਾਰੀ ਕਰ ਉਹਨਾ ਨੂੰ ਹੁਕਮ ਜਾਰੀ ਕੀਤੇ ਜਾਣਗੇ ਉਹਨਾਂ ਵੱਲੋਂ ਉਸ ਆਧਾਰ ਤੇ ਅਗਲੀ ਮਨ ਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਆਰ.ਟੀ.ਏ ਮੈਡਮ ਨੇ ਨਹੀਂ ਚੁੱਕਿਆ ਫੋਨ
ਸਕੂਲ ਬੱਸ ਅਤੇ ਵੈਂਨ ਚਾਲਕਾਂ ਵੱਲੋਂ ਆਪਣੀਆਂ ਮੋਡੀਫਾਈ ਕੀਤੀਆਂ ਗੱਡੀਆਂ ਦੇ ਵਿੱਚ ਜਾਨਵਰਾਂ ਵਾਂਗ ਬੱਚਿਆਂ ਨੂੰ ਤਾੜ ਕੇ ਉਨ੍ਹਾਂ ਦੀ ਜਾਣ ਨਾਲ ਕੀਤੇ ਗਏ ਖਿਲਵਾੜ ਬਾਰੇ ਜਦੋਂ ਪੱਖ ਜਾਨਣ ਲਈ ਆਰ.ਟੀ.ਏ ਮੈਡਮ ਪੂਨਮ ਪ੍ਰੀਤ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਵਾਰ ਫੋਨ ਕਰਨ ਦੇ ਬਾਵਜੂਦ ਵੀ ਮੈਡਮ ਜੀ ਨੇ ਪੱਤਰਕਾਰ ਦਾ ਫੋਨ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ