
ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਜ਼ਮੀਨਾਂ ਤੋਂ ਹੋਣ ਵਾਲੀ ਆਮਦਨ ਦੇ ਵੇਰਵੇ ਸਕੂਲ ਮੁਖੀਆਂ ਨੇ ਹਾਲੇ ਤਕ ਵੀ ਵਿਭਾਗ ਨੂੰ ਜਾਰੀ ਨਹੀਂ ਕੀਤੇ। ਇਸ ਬਾਰੇ ਕਰੀਬ 4 ਮਹੀਨੇ ਪਹਿਲਾਂ ਪੱਤਰ ਜਾਰੀ ਕਰ ਕੇ ਸਹਾਇਕ ਡਾਇਰੈਕਟਰ ਖੇਤੀਬਾੜੀ ਸਕੂਲ ਸਿੱਖਿਆ ਨੇ ਸਾਲ 2023-24 ’ਚ ਹੋਣ ਵਾਲੀ ਆਮਦਨ ਦੇ ਵੇਰਵੇ ਸਾਂਝੇ ਕਰਨ ਦੇ ਹੁਕਮ ਦਿੱਤੇ ਸਨ। ਮੁਖੀਆਂ ਤੋਂ ਜਾਣਕਾਰੀ ਪ੍ਰਾਪਤ ਨਾ ਹੋਣ ਕਰਕੇ ਆਹਲਾ ਅਧਿਕਾਰੀਆਂ ਨੇ ਹੁਣ ਸਖ਼ਤ ਲਹਿਜ਼ੇ ਵਾਲਾ ਪੱਤਰ ਜਾਰੀ ਕਰ ਕੇ ਜ਼ਮੀਨ ਆਮਦਨ ਦੇ ਵੇਰਵੇ ਦੋ ਦਿਨਾਂ ਦੇ ਅੰਦਰ ਭੇਜਣ ਦੇ ਹੁਕਮ ਦਿੱਤੇ ਹਨ।