India

ਸਕੂਲ ਵਿਦਿਆਰਥਣਾਂ ਨੇ ਹੈੱਡਮਾਸਟਰ ਨੂੰ ਝਾੜੂ ਅਤੇ ਡੰਡਿਆਂ ਨਾਲ ਲਾਇਆ ਕੁਟਾਪਾ

ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਕਟੇਰੀ ਪਿੰਡ ਵਿੱਚ ਇੱਕ ਹੋਸਟਲ ਵਿੱਚ ਇੱਕ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਛੇੜਖਾਨੀ ਕਰਨ ਤੋਂ ਬਾਅਦ ਇੱਕ ਸਕੂਲ ਹੈੱਡਮਾਸਟਰ ਨੂੰ ਵਿਦਿਆਰਥਣਾਂ ਨੇ ਝਾੜੂ ਅਤੇ ਡੰਡਿਆਂ ਨਾਲ ਕੁੱਟਿਆ।

ਪੁਲਿਸ ਅਨੁਸਾਰ ਮੁਲਜ਼ਮ ਜਿਸ ਨੂੰ ਲੜਕੀਆਂ ਦੇ ਹੋਸਟਲ ਦਾ ਚਾਰਜ ਦਿੱਤਾ ਗਿਆ ਸੀ, ਹਰ ਸ਼ਾਮ ਹੋਸਟਲ ਵਿੱਚ ਆ ਕੇ ਵਿਦਿਆਰਥਣਾਂ ਨੂੰ ਆਪਣੇ ਕਮਰਿਆਂ ਵਿੱਚ ਬੁਲਾ ਕੇ ਤੰਗ ਪ੍ਰੇਸ਼ਾਨ ਕਰਦਾ ਸੀ।

ਵਿਦਿਆਰਥਣਾਂ ਦਾ ਦੋਸ਼ ਹੈ ਕਿ ਦੋਸ਼ੀ ਹੈੱਡਮਾਸਟਰ ਉਨ੍ਹਾਂ ਨੂੰ ਅਸ਼ਲੀਲ ਵੀਡੀਓ ਦੇਖਣ ਲਈ ਮਜਬੂਰ ਕਰਦਾ ਸੀ ਅਤੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਦਾ ਸੀ। ਉਸ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਇਸ ਮਾਮਲੇ ਬਾਰੇ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਉਹ ਵਿਦਿਆਰਥਣਾਂ ਦੇ ਟਰਾਂਸਫਰ ਸਰਟੀਫਿਕੇਟਾਂ ‘ਤੇ ਅਪਮਾਨਜਨਕ ਟਿੱਪਣੀਆਂ ਕਰਨ ਨੂੰ ਯਕੀਨੀ ਬਣਾਉਣਗੇ।

ਵਿਦਿਆਰਥੀਣਾਂ ਨੇ ਦਾਅਵਾ ਕੀਤਾ ਕਿ ਉਹ ਕਈ ਸਾਲਾਂ ਤੋਂ ਇਸ ਨੂੰ ਸਹਿ ਰਹੀਆਂ ਹਨ। ਬੁੱਧਵਾਰ ਸ਼ਾਮ ਨੂੰ ਮੁਲਜ਼ਮ ਹੈੱਡਮਾਸਟਰ ਨੇ ਇਕ ਵਿਦਿਆਰਥਣ ਨੂੰ ਹੋਸਟਲ ‘ਚ ਆਪਣੇ ਕਮਰੇ ‘ਚ ਬੁਲਾਇਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪੀੜਤਾ ਨੇ ਮਦਦ ਲਈ ਚੀਕੀ ਤਾਂ ਸਾਰੀਆਂ ਲੜਕੀਆਂ ਉਸ ਦੇ ਬਚਾਅ ਲਈ ਆ ਗਈਆਂ ਅਤੇ ਮੁਲਜ਼ਮ ਦਾ ਪਿੱਛਾ ਕੀਤਾ ਅਤੇ ਝਾੜੂ ਅਤੇ ਡੰਡਿਆਂ ਨਾਲ ਉਸ ਦੀ ਕੁੱਟਮਾਰ ਕੀਤੀ।

Leave a Reply

Your email address will not be published.

Back to top button