ਸਟੂਡੈਂਟ ਵੈੱਲਫੇਅਰ ਵਿਭਾਗ ਵੱਲੋਂ ਨਵੀਆਂ ਵਿਦਿਆਰਥਣਾਂ ਨੂੰ KMV ਦੇ ਇਤਿਹਾਸ ਤੋਂ ਕਰਵਾਇਆ ਜਾਣੂ
ਜਲੰਧਰ :ਸ਼ਿੰਦਰਪਾਲ ਚਾਹਲ
ਕੰਨਿਆ ਮਹਾਵਿਦਿਆਲਾ ਦੇ ਸਟੂਡੈਂਟ ਵੈੱਲਫੇਅਰ ਵਿਭਾਗ ਵੱਲੋਂ ਨਵੀਆਂ ਵਿਦਿਆਰਥਣਾਂ ਨੂੰ ਸੰਸਥਾ ਦੇ ਇਤਿਹਾਸਕ ਵਿਰਸੇ ਤੋਂ ਜਾਣੂ ਕਰਵਾਉਣ ਲਈ ਗਾਈਡਿਡ ਟੂਰ ਕਰਵਾਇਆ ਗਿਆ। ਇਸ ਟੂਰ ਦੌਰਾਨ ਵਿਦਿਆਰਥਣਾਂ ਨੇ ਕੰਨਿਆ ਮਹਾਵਿਦਿਆਲਾ ਦੇ ਸਟੇਟ-ਆਫ-ਦਿ-ਆਰਟ ਇਨਫਰਾਸਟਰਕਚਰ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਇਸ ਵਿਰਾਸਤੀ ਅਤੇ ਆਟੋਨੌਮਸ ਸੰਸਥਾ ਦੁਆਰਾ ਵਿਸ਼ਵ ਪੱਧਰੀ ਨਾਗਰਿਕ ਤਿਆਰ ਕਰਨ ਲਈ ਕੀਤੇ ਜਾਂਦੇ ਯਤਨਾਂ ਬਾਰੇ ਵੀ ਸਮਿਝਆ।
ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਵਿਦਿਆਲਾ ਦੇ ਸ਼ਾਨਾਮੱਤੇ ਇਤਿਹਾਸ ਦੀ ਗਵਾਹੀ ਦਿੰਦੇ ਹਾਲ ਆਫ ਫੇਮ ਨੂੰ ਦੇਖਣ ਦੇ ਨਾਲ-ਨਾਲ ਵਿਭਿੰਨ ਵਿਭਾਗਾਂ ਵਿਚ ਸਜੀਆਂ ਹੋਈਆਂ ਸ਼ਾਨਦਾਰ ਲੈਬਾਰਟਰੀਆਂ, ਹੋਸਟਲ, ਹੈਰੀਟੇਜ ਬਿਲਡਿੰਗ, ਵਿਸ਼ਵ ਪੱਧਰੀ ਲਾਇਬਰੇਰੀ, ਹੈਲਥ ਕਲੱਬ, ਜਿਮਨੇਜ਼ੀਅਮ, ਆਡੀਟੋਰੀਅਮ, ਪਲੇਗ ਗਰਾਊਂਡਜ਼, ਬੋਟੈਨੀਕਲ ਗ਼ਾਰਡਨ ਆਦਿ ਦਾ ਵੀ ਦੌਰਾ ਕੀਤਾ। ਵਿਦਿਆਲਾ ਪਿੰ੍ਸੀਪਲ ਪੋ੍. ਅਤਿਮਾ ਸ਼ਰਮਾ ਦਿਵੇਦੀ ਨੇ ਸਮੂਹ ਨਵੀਆਂ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਨਵੇਂ ਸੈਸ਼ਨ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ।