ਰੇਲਵੇ ਸਟੇਸ਼ਨ ‘ਤੇ ਖੜ੍ਹੀ ਸੈਨਾ ਸਪੈਸ਼ਲ ਮਾਲ ਗੱਡੀ ‘ਚ ਦੋ ਔਰਤਾਂ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ । ਜੀਆਰਪੀ ਨੇ ਫ਼ੌਜ ਦੇ ਦੋ ਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ ਹੈ ਜਦਕਿ ਤੀਜਾ ਫ਼ਰਾਰ ਹੈ। ਜੀਆਰਪੀ ਨੇ ਝਾਂਸੀ ਛਾਉਣੀ ਨੂੰ ਸੂਚਿਤ ਕਰ ਕੇ ਫ਼ੌਜ ਦੇ ਅਧਿਕਾਰੀਆਂ ਨੂੰ ਵੀ ਥਾਣੇ ਬੁਲਾ ਲਿਆ। ਦਿੱਲੀ ਵੱਲੋਂ ਆਈ ਮਾਲਗੱਡੀ ਸਟੇਸ਼ਨ ਦੇ ਪਲੇਟਫਾਰਮ ਨੰਬਰ ਸੱਤ ‘ਤੇ ਖੜ੍ਹੀ ਸੀ, ਜਿਸ ‘ਤੇ ਫ਼ੌਜ ਦੇ ਗੋਲਾ ਬਾਰੂਦ ਤੇ ਬਖ਼ਤਰਬੰਦ ਵਾਹਨ ਮਾਲ ਗੱਡੀ ‘ਚ ਚੜ੍ਹਾਏ ਜਾਣੇ ਸਨ।
ਹਥਿਆਰਾਂ ਦੀ ਦੇਖਰੇਖ ਲਈ ਬਿਹਾਰ ਵਾਸੀ ਦੋ ਫ਼ੌਜ ਦੇ ਸਿਪਾਹੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਉੱਤਰਾਖੰਡ ਵਾਸੀ ਇਨ੍ਹਾਂ ਦਾ ਸਾਥੀ ਜਵਾਨ ਵੀ ਆ ਗਿਆ। ਔਰਤਾਂ ਨੇ ਦੋਸ਼ ਲਾਇਆ ਹੈ ਕਿ ਉਹ ਰੇਲ ’ਚੋਂ ਯਾਤਰਾ ਕਰ ਕੇ ਵਾਪਸ ਆ ਰਹੀਆਂ ਸਨ ਤਾਂ ਇਕ ਜਵਾਨ ਉਨ੍ਹਾਂ ਕੋਲ ਆਇਆ ਤੇ ਕਿਸੇ ਨੂੰ ਕਾਲ ਕਰਨ ਲਈ ਉਨ੍ਹਾਂ ਤੋਂ ਮੋਬਾਈਲ ਮੰਗਿਆ। ਜਵਾਨ ਫੋਨ ਲੈ ਕੇ ਆਪਣੇ ਡੱਬੇ ’ਚ ਚੜ੍ਹ ਗਿਆ। ਦੋਵੇਂ ਔਰਤਾਂ ਡੱਬੇ ’ਚ ਚੜ੍ਹ ਗਈਆਂ। ਦੋਸ਼ ਹਨ ਕਿ ਤਿੰਨੋਂ ਜਵਾਨਾਂ ਨੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ।