
ਸਪਾ ਸੈਂਟਰ ਦੀ ਆੜ ‘ਚ ਦੇਹ ਵਪਾਰ ਦੇ ਦੋਸ਼ ‘ਚ ਫੜੇ ਗਏ ਸ਼ਿਵ ਸੈਨਾ ਨੇਤਾ ਦੀ ਜ਼ਮਾਨਤ ਰੱਦ
ਅਦਾਲਤ ਨੇ ਬੁੱਧਵਾਰ ਨੂੰ ਸ਼ਿਵ ਸੈਨਾ ਨੇਤਾ ਰੋਹਿਤ ਜੋਸ਼ੀ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ। ਜੋਸ਼ੀ ‘ਤੇ ਸਪਾ ਸੈਂਟਰ ਦੀ ਆੜ ‘ਚ ਦੇਹ ਵਪਾਰ ‘ਚ ਸ਼ਾਮਲ ਹੋਣ ਦਾ ਦੋਸ਼ ਸੀ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਜੋਸ਼ੀ ਨੇ ਇਹ ਪਤਾ ਲਗਾਉਣਾ ਹੈ ਕਿ ਕੁੜੀਆਂ ਕਿੱਥੋਂ ਆਉਂਦੀਆਂ ਹਨ ਅਤੇ ਉਨ੍ਹਾਂ ਨਾਲ ਹੋਰ ਕੌਣ-ਕੌਣ ਸ਼ਾਮਲ ਹੈ। ਇਸ ਲਈ ਹਿਰਾਸਤੀ ਪੁੱਛਗਿੱਛ ਦੀ ਲੋੜ ਹੈ।
ਅਦਾਲਤ ਨੇ ਪੁਲੀਸ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਜੋਸ਼ੀ ਦੀ ਜ਼ਮਾਨਤ ਰੱਦ ਕਰ ਦਿੱਤੀ। ਦੱਸ ਦਈਏ ਕਿ 16 ਸਤੰਬਰ ਦੀ ਸ਼ਾਮ ਨੂੰ ਵਿਲਾ ਸਪਾ ਸੈਂਟਰ ‘ਚ 5 ਲੜਕੀਆਂ ਅਤੇ ਇਕ ਗਾਹਕ ਨੂੰ ਕਾਬੂ ਕੀਤਾ ਗਿਆ ਸੀ। ਜਾਂਚ ਵਿੱਚ ਦੱਸਿਆ ਗਿਆ ਕਿ ਇਸ ਕੇਂਦਰ ਨੂੰ ਸ਼ਿਵ ਸੈਨਾ ਆਗੂ ਰੋਹਿਤ ਜੋਸ਼ੀ ਦੇ ਨਾਲ ਖਾਂਬਰਾ ਨਿਵਾਸੀ ਸੁਨੀਤਾ ਚਲਾ ਰਹੀ ਹੈ। ਇਨ੍ਹਾਂ ਖਿਲਾਫ ਇਮੋਰਲ ਟਰੈਫਿਕ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੁਨੀਤਾ ਨੂੰ ਫੜ ਲਿਆ ਗਿਆ, ਜਦਕਿ ਸ਼ਿਵ ਸੈਨਾ ਆਗੂ ਫਰਾਰ ਹੈ।