EntertainmentWorld

ਸਮੁੰਦਰ ‘ਚ 300 ਲੋਕਾਂ ਨਾਲ ਭਰੀ ਕਿਸ਼ਤੀ ਡੁੱਬੀ, 78 ਲੋਕਾਂ ਦੀ ਮੌਤ, ਵੇਖੋ ਵੀਡੀਓ

A boat full of 300 people sank in the sea, 78 people died, see the video

ਮੱਧ ਨਾਈਜੀਰੀਆ ਵਿੱਚ ਨਾਈਜਰ ਰਾਜ ਵਿਚ ਇੱਕ ਨਦੀ ਵਿੱਚ ਕਿਸ਼ਤੀ ਪਲਟਣ ਨਾਲ ਘੱਟੋ ਘੱਟ 78 ਲੋਕਾਂ ਦੀ ਮੌਤ ਹੋ ਗਈ। ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਰਾਜ ਪ੍ਰਬੰਧਨ ਏਜੰਸੀ ਦੇ ਮੁਖੀ ਅਬਦੁੱਲਾਹੀ ਬਾਬਾ-ਅਰਾਹ ਨੇ ਕਿਹਾ ਕਿ ਸ਼ਨੀਵਾਰ ਨੂੰ 17 ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਇੱਕ ਇਸਲਾਮਿਕ ਤਿਉਹਾਰ ਤੋਂ 300 ਤੋਂ ਵੱਧ ਲੋਕਾਂ ਨੂੰ ਵਾਪਸ ਲਿਆ ਰਹੀ ਸੀ।

ਪਰ ਫਿਰ ਅਚਾਨਕ ਇਹ ਨਦੀ ਵਿੱਚ ਪਲਟ ਗਈ ਅਤੇ ਇਸ ਵਿੱਚ ਸਵਾਰ ਯਾਤਰੀ ਪਾਣੀ ਵਿੱਚ ਰੁੜ੍ਹ ਗਏ।

150 ਲੋਕਾਂ ਨੂੰ ਬਚਾਇਆ ਗਿਆ
ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਤਿਨੂਬੂ ਦੇ ਬੁਲਾਰੇ ਨੇ ਕਿਹਾ ਕਿ 300 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਪਲਟਣ ਤੋਂ ਬਾਅਦ ਘੱਟੋ-ਘੱਟ 78 ਲਾਸ਼ਾਂ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਨਾਈਜਰ ਨਦੀ ਵਿੱਚ ਇੱਕ ਕਿਸ਼ਤੀ ਪਲਟ ਗਈ। ਇਹ ਹਾਦਸਾ ਮੋਕਵਾ ਸਥਾਨਕ ਸਰਕਾਰੀ ਖੇਤਰ ਵਿੱਚ ਜੇਬਾ ਡੈਮ ਨੇੜੇ ਵਾਪਰਿਆ। 300 ਵਿੱਚੋਂ 150 ਲੋਕਾਂ ਨੂੰ ਬਚਾਇਆ ਗਿਆ। ਜਦੋਂ ਕਿ 78 ਦੀ ਮੌਤ ਹੋ ਗਈ, ਕਈ ਅਜੇ ਵੀ ਲਾਪਤਾ ਹਨ।
 

 

Back to top button