JalandharPunjab

ਸਰਕਾਰੀ ਸਕੂਲ ਦਾ ਸਪੋਰਟਸ ਅਧਿਆਪਕ ਹੈਰੋਇਨ ਸਮੇਤ ਕਾਬੂ

ਬੀਤੇ ਦਿਨ ਹਲਕੇ ਦੀ ਵਿਧਾਇਕਾ ਬਲਜਿੰਦਰ ਕੌਰ ਦੇ ਪਿੰਡ ਵਿਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ। ਉਥੇ ਹੀ ਅੱਜ ਤਲਵੰਡੀ ਸਾਬੋ ਪੁਲਿਸ ਨੇ ਸਰਕਾਰੀ ਸਕੂਲ ਦੇ ਸਪੋਰਟਸ ਅਧਿਆਪਕ ਨੂੰ ਇੱਕ ਸਾਥੀ ਸਮੇਤ ਬੁੱਲਟ ਮੋਟਰ ਸਾਈਕਲ ਤੇ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਬੱਚਿਆਂ ਨੂੰ ਖੇਡ ਵੱਲ ਪ੍ਰੇਰਿਤ ਕਰਨ ਵਾਲੇ ਅਧਿਆਪਕ ਤੋਂ ਹੈਰੋਇਨ ਬਰਾਮਦ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਤਲਵੰਡੀ ਸਾਬੋ ਪੁਲਿਸ ਦੀ ਹਿਰਾਸਤ ਵਿੱਚ ਆਪਣਾ ਮੂੰਹ ਛੁਪਾ ਰਹੇ ਇਹ ਦੋਵੇਂ ਦੋਸ਼ੀਆਂ ਨੂੰ ਪੁਲਿਸ ਨੇ ਨਾਕਾਬੰਦੀ ਦੌਰਾਨ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਪਰ ਇਸ ਮਾਮਲੇ ਦੀ ਵਿਲੱਖਣਤਾ ਇਹ ਹੈ ਕਿ ਫੜੇ ਗਏ ਦੋਵੇਂ ਕਥਿਤ ਦੋਸ਼ੀਆਂ ਵਿਚ ਇਕ ਕਥਿਤ ਦੋਸ਼ੀ ਤਲਵੰਡੀ ਸਾਬੋ ਦੇ ਹਰਿਆਣਾ ਨਾਲ ਲਗਦੇ ਪਿੰਡ ਨਥੇਹਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਸਪੋਰਟਸ ਅਧਿਆਪਕ (DP) ਦੀ ਨੌਕਰੀ ਕਰਦਾ ਹੈ।

ਪੁਲਿਸ ਨੇ ਇਹਨਾਂ ਨੂੰ ਉਸ ਨੇ ਕਾਬੂ ਕੀਤਾ ਜਦੋਂ ਇਹ ਦੋਵੇਂ ਆਪਣੇ ਬੁਲਟ ਮੋਟਰ ਸਾਈਕਲ ਤੇ ਤਲਵੰਡੀ ਸਾਬੋ ਆ ਰਹੇ ਸਨ, ਵੱਖ ਵੱਖ ਨਾਕਾਬੰਦੀ ਦੌਰਾਨ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਇਨ੍ਹਾਂ ਦੀ ਤਲਾਸ਼ੀ ਲਈ 3 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ

Leave a Reply

Your email address will not be published.

Back to top button