Punjab

ਸਰਕਾਰੀ ਹਸਪਤਾਲ ‘ਚ ਨਹਾਉਣ ਗਈ ਮਰੀਜ਼ ਦੀ ਪਤਨੀ ਦੀ ਬਣਾਈ ਅਸ਼ਲੀਲ ਵੀਡੀਓ, ਹਸਪਤਾਲ ‘ਚ ਹੰਗਾਮਾ

An obscene video made by the patient's wife who went to take a bath in the government hospital, commotion in the hospital

ਰੋਪੜ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਮਰੀਜ਼ ਦੀ ਪਤਨੀ ਦੀ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਨੇ ਇਸ਼ਨਾਨ ਕਰ ਰਹੀ ਔਰਤ ਦੀ ਵੀਡੀਓ ਬਣਾਈ। ਇਸ ਤੋਂ ਬਾਅਦ ਹਸਪਤਾਲ ‘ਚ ਹੰਗਾਮਾ ਹੋ ਗਿਆ।

ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਦੇ ਮੈਡੀਕਲ ਵਾਰਡ ਵਿੱਚ ਦਾਖ਼ਲ ਮਰੀਜ਼ ਦੀ ਪਤਨੀ ਉਸ ਦੇ ਨਾਲ ਰਹਿ ਰਹੀ ਹੈ।

ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ: ਦਾਰੂ ਪੀ ਕੇ ਕਰਵਾ ਰਿਹਾ ਸੀ ਮਸਾਜ, ਵਿਦਿਆਰਥਣਾਂ ਨੇ ਫੋਟੋ ਖਿੱਚ CM ਨੂੰ ਭੇਜੀ

ਬੁੱਧਵਾਰ ਰਾਤ ਕਰੀਬ 1 ਵਜੇ ਔਰਤ ਵਾਰਡ ‘ਚ ਬਾਥਰੂਮ ‘ਚ ਨਹਾਉਣ ਗਈ ਸੀ। ਇਸ ਦੌਰਾਨ ਇਕ ਵਿਅਕਤੀ ਨੇ ਉਸ ਦੇ ਨਹਾਉਂਦੇ ਹੋਏ ਵੀਡੀਓ ਬਣਾ ਲਿਆ। ਹਸਪਤਾਲ ਵਿੱਚ ਦਾਖ਼ਲ ਮਰੀਜ਼ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਬਾਥਰੂਮ ਵਿੱਚ ਨਹਾ ਰਹੀ ਸੀ ਤਾਂ ਇੱਕ ਵਿਅਕਤੀ ਨੇ ਲੁਕ-ਛਿਪ ਕੇ ਉਸ ਦੀ ਵੀਡੀਓ ਬਣਾ ਲਈ। ਇਸ ਤੋਂ ਬਾਅਦ ਦੋਸ਼ੀ ਨੇ ਉਹ ਵੀਡੀਓ ਉਸ ਦੀ ਪਤਨੀ ਨੂੰ ਵੀ ਦਿਖਾਈ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ।

ਸਿਵਲ ਸਰਜਨ ਡਾ: ਤਰਸੇਮ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਵੀਡੀਓ ਬਣਾਉਣ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਕੋਈ ਵੀ ਸਟਾਫ਼ ਮੈਂਬਰ ਨਹੀਂ ਮਿਲਿਆ ਜਦਕਿ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਦੂਜੇ ਪਾਸੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Back to top button