ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਮੀਡੀਆ ਦੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਨੇ ਇਹ ਹੁਕਮ ਜਾਰੀ ਕੀਤੇ ਹਨ । ਇਸ ਸਬੰਧੀ ਹਸਪਤਾਲ ਵਿੱਚ ਵੱਖ-ਵੱਖ ਥਾਵਾਂ ‘ਤੇ ਨੋਟਿਸ ਲਗਾਏ ਗਏ ਹਨ । ਹਾਲਾਂਕਿ, ਇਹ ਫ਼ਰਮਾਨ ਕਿਉਂ ਜਾਰੀ ਕੀਤਾ ਗਿਆ? ਸਿਹਤ ਅਧਿਕਾਰੀਆਂ ਨੇ ਇਸ ਬਾਰੇ ਫਿਲਹਾਲ ਚੁੱਪੀ ਸਾਧੀ ਹੋਈ ਹੈ।
ਇਸ ਸਬੰਧੀ ਗੁਰਦਾਸਪੁਰ ਦੇ ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਹਸਪਤਾਲ ਵਿੱਚ ਅਜਿਹੇ ਨੋਟਿਸ ਲਗਾਏ ਗਏ ਹਨ। ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਡੀਆ ਹਸਪਤਾਲ ਦੇ ਕਈ ਪ੍ਰੋਗਰਾਮਾਂ ਵਿੱਚ ਮਦਦ ਕਰਦਾ ਹੈ। ਜੇਕਰ ਅਜਿਹਾ ਕੋਈ ਨੋਟਿਸ ਲਗਾਇਆ ਗਿਆ ਤਾਂ ਇਹ ਨੋਟਿਸ ਤੁਰੰਤ ਹਟਾ ਦਿੱਤੇ ਜਾਣਗੇ।