ਖ਼ੁਸ਼ਖਬਰੀ !ਮੋਦੀ ਸਰਕਾਰ ਦਾ ਵੱਡਾ ਤੋਹਫਾ, ਪੈਟਰੋਲ 4.69 ਰੁਪਏ ਅਤੇ ਡੀਜ਼ਲ 4.45 ਰੁਪਏ ਸਸਤਾ !
The big gift of the government, now petrol and diesel are going to be cheaper in the country
ਇਸ ਤੋਂ ਇਲਾਵਾ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਕਟੌਤੀ ਕੀਤੀ ਗਈ ਹੈ।
ਡੀਲਰ ਕਮਿਸ਼ਨ ਵਿੱਚ ਵਾਧੇ ਦਾ ਐਲਾਨ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ ਕਿ ਮੰਗਲਵਾਰ ਨੂੰ ਡੀਲਰ ਕਮਿਸ਼ਨ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਕਰੀਬ 7 ਸਾਲਾਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਚੰਗੀ ਗੱਲ ਇਹ ਹੈ ਕਿ ਇਸ ਦਾ ਪ੍ਰਚੂਨ ਕੀਮਤਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਫੈਸਲੇ ਨਾਲ ਲਗਭਗ 7 ਕਰੋੜ ਨਾਗਰਿਕਾਂ ਨੂੰ ਬਿਹਤਰ ਸੇਵਾ ਮਿਲੇਗੀ, ਜੋ ਹਰ ਰੋਜ਼ ਦੇਸ਼ ਵਿਚ ਈਂਧਨ ਦੀਆਂ ਪ੍ਰਚੂਨ ਦੁਕਾਨਾਂ ‘ਤੇ ਜਾਂਦੇ ਹਨ।
ਕਮਿਸ਼ਨ ‘ਚ ਵਾਧੇ ਨਾਲ ਦੇਸ਼ ਦੇ 83,000 ਤੋਂ ਵੱਧ ਪੈਟਰੋਲ ਪੰਪਾਂ ‘ਤੇ ਕੰਮ ਕਰਨ ਵਾਲੇ ਲਗਭਗ 10 ਲੱਖ ਸਟਾਫ਼ ਅਤੇ ਪੈਟਰੋਲ ਪੰਪ ਡੀਲਰਾਂ ਦਾ ਜੀਵਨ ਸੁਖਾਲਾ ਹੋ ਜਾਵੇਗਾ। ਇਸ ਇਤਿਹਾਸਕ ਫੈਸਲੇ ‘ਤੇ ਉਨ੍ਹਾਂ ਮੋਦੀ ਸਰਕਾਰ ਅਤੇ ਸਮੂਹ ਪੈਟਰੋਲ ਡੀਲਰ ਐਸੋਸੀਏਸ਼ਨਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ, ਜਿਨ੍ਹਾਂ ਨੇ ਇਸ ਫੈਸਲੇ ਨਾਲ ਸਹਿਮਤੀ ਪ੍ਰਗਟਾਈ।
ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਈਂਧਨ ਦੀਆਂ ਕੀਮਤਾਂ ਵਿੱਚ ਕਟੌਤੀ
ਤੇਲ ਮਾਰਕੀਟਿੰਗ ਕੰਪਨੀਆਂ ਦੇ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕੀਮਤਾਂ ਵਿੱਚ ਕਟੌਤੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਤੇਲ ਕੰਪਨੀਆਂ ਵੱਲੋਂ ਦੂਰ-ਦੁਰਾਡੇ ਸਥਿਤ ਖਪਤਕਾਰਾਂ ਨੂੰ ਲਾਭ ਪਹੁੰਚਾਉਣ ਲਈ ਅੰਤਰ-ਰਾਜੀ ਮਾਲ ਢੋਆ-ਢੁਆਈ ਨੂੰ ਤਰਕਸੰਗਤ ਬਣਾਉਣਾ ਵੀ ਵੱਡਾ ਫੈਸਲਾ ਹੈ। ਇਸ ਨਾਲ ਕਈ ਥਾਵਾਂ ‘ਤੇ ਖਪਤਕਾਰਾਂ ਲਈ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਜਾਵੇਗਾ।
ਇਸ ਤਹਿਤ ਬੁੱਧਵਾਰ ਤੋਂ ਪੈਟਰੋਲ 4.69 ਰੁਪਏ ਅਤੇ ਡੀਜ਼ਲ 4.45 ਰੁਪਏ ਸਸਤਾ ਹੋ ਜਾਵੇਗਾ। ਇਕ ਉਦਾਹਰਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉੜੀਸਾ ਦੇ ਕੁਨਾਨਪੱਲੀ ‘ਚ 1 ਲੀਟਰ ਪੈਟਰੋਲ ਦੀ ਕੀਮਤ 4.69 ਰੁਪਏ ਅਤੇ ਕਾਲੀਮੇਲਾ ‘ਚ 4.55 ਰੁਪਏ ਘੱਟ ਜਾਵੇਗੀ। ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ 4.45 ਰੁਪਏ ਅਤੇ 4.32 ਰੁਪਏ ਪ੍ਰਤੀ ਲੀਟਰ ਘੱਟ ਜਾਵੇਗੀ। ਇਸੇ ਤਰ੍ਹਾਂ ਛੱਤੀਸਗੜ੍ਹ ਦੇ ਸੁਕਮਾ ਵਿੱਚ ਪੈਟਰੋਲ 2.09 ਰੁਪਏ ਅਤੇ ਡੀਜ਼ਲ 2.02 ਰੁਪਏ ਸਸਤਾ ਹੋ ਗਿਆ ਹੈ।