IndiaEntertainment

ਸ਼ਰਮਨਾਕ ਕਾਂਡ: ਮਸ਼ਹੂਰ ਪਬਲਿਕ ਸਕੂਲ ‘ਚ ਵਿਦਿਆਰਥੀ ਨੂੰ ਕਮਰੇ ‘ਚ ਬੁਲਾ ਕੇ ਦਰਵਾਜ਼ਾ ਕੀਤਾ ਬੰਦ, ਫਿਰ….!

Shameful incident: Student called into school room, door closed, then....!

ਗੁਰੂਹਰਸਹਾਏ ਦੇ ਇਕ ਮਸ਼ਹੂਰ ਸਕੂਲ ਤੋਂ ਇਕ ਘਿਨੌਣੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਜੀ.ਟੀ.ਬੀ. ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਜਿਸਨੂੰ ਇਲਾਕੇ ਵਿੱਚ ‘ਪ੍ਰਤਾਪ ਦੇ ਸਕੂਲ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉੱਥੇ ਸ਼ਨੀਵਾਰ ਨੂੰ ਸਕੂਲ ਵਿੱਚ ਪੜ੍ਹਨ ਵਾਲੇ ਇੱਕ ਵਿਦਿਆਰਥੀ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਵਿਦਿਆਰਥੀ ਨੂੰ ਜ਼ਖਮੀ ਹਾਲਤ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਸਕੂਲ ਸਟਾਫ ਨੇ ਆਪਣੇ ਉਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਪੀੜਤ ਵਿਦਿਆਰਥੀ ਅਰਮਾਨ ਨੇ ਦੱਸਿਆ ਕਿ ਉਹ ਸਕੂਲ ਵਿੱਚ 12ਵੀਂ ਕਲਾਸ ਵਿੱਚ ਪੜ੍ਹਦਾ ਹੈ। ਅੱਜ ਜਦੋਂ ਉਹ ਕਲਾਸ ਵਿੱਚ ਅਧਿਆਪਕ ਨਾਲ ਪੜ੍ਹਾਈ ਕਰ ਰਿਹਾ ਸੀ ਤਾਂ ਉਸਨੂੰ ਇੱਕ ਪ੍ਰਸ਼ਨ ਸਮਝ ਨਹੀਂ ਆਇਆ। ਜਦੋਂ ਉਸਨੇ ਅਧਿਆਪਕ ਨੂੰ ਕਿਹਾ ਕਿ ਮੈਨੂੰ ਇਹ ਪ੍ਰਸ਼ਨ ਸਮਝ ਨਹੀਂ ਆਇਆ, ਕਿਰਪਾ ਕਰਕੇ ਮੁੜ ਸਮਝਾਓ, ਤਾਂ ਅਧਿਆਪਕ ਨੇ ਉਸਨੂੰ ਦੁਬਾਰਾ ਕੁਝ ਨਹੀਂ ਸਮਝਾਇਆ।

 

ਇਸ ਤੋਂ ਬਾਅਦ ਅਰਮਾਨ ਨੂੰ ਉਸਦੀ ਨਾਲ ਵਾਲੀ ਸੀਟ ‘ਤੇ ਬੈਠੇ ਹੋਏ ਵਿਦਿਆਰਥੀ ਨੇ ਉਹ ਪ੍ਰਸ਼ਨ ਸਮਝਾਉਣਾ ਸ਼ੁਰੂ ਕੀਤਾ। ਇਨ੍ਹਾਂ ਦੌਰਾਨ ਅਧਿਆਪਕ ਨੇ ਅਰਮਾਨ ਨੂੰ ਰੋਕਿਆ ਤੇ ਆਖਿਆ ਕਿ ਤੁਸੀਂ ਗੱਲਾਂ ਕਰ ਰਹੇ ਹੋ। ਜਦੋਂ ਵਿਦਿਆਰਥੀ ਨੇ ਕਿਹਾ ਕਿ “ਸਰ, ਮੈਂ ਤਾਂ ਪ੍ਰਸ਼ਨ ਸਮਝ ਰਿਹਾ ਹਾਂ,” …

ਇਹੀ ਨਹੀਂ, ਅਰਮਾਨ ਨੇ ਇਹ ਵੀ ਦੱਸਿਆ ਕਿ ਅਧਿਆਪਕ ਕਲਾਸ ਵਿੱਚ ਪ੍ਰਸ਼ਨ ਦਾ ਗਲਤ ਉੱਤਰ ਪੜ੍ਹਾ ਰਹੇ ਸਨ। ਜਦੋਂ ਅਰਮਾਨ ਨੇ ਕਿਹਾ ਕਿ, “ਸਰ, ਤੁਸੀਂ ਜਿਸ ਪ੍ਰਸ਼ਨ ਦਾ ਉੱਤਰ ਦੇ ਰਹੇ ਹੋ, ਉਹ ਸਹੀ ਨਹੀਂ ਹੈ, ਤੁਸੀਂ ਸਾਨੂੰ ਗਲਤ ਦੱਸ ਰਹੇ ਹੋ,” ਤਾਂ ਅਧਿਆਪਕ ਨੇ ਉਲਟ ਪੁੱਛ ਲਿਆ, “ਅਧਿਆਪਕ ਤੁਸੀਂ ਹੋ ਜਾਂ ਮੈਂ?”

ਫਿਰ ਅਰਮਾਨ ਨੇ ਕਿਹਾ, “ਸਰ, ਮੈਂ ਜਿਸ ਪ੍ਰਸ਼ਨ ਬਾਰੇ ਗੱਲ ਕਰ ਰਿਹਾ ਹਾਂ, ਉਸਦਾ ਉੱਤਰ ਮੈਂ ਨੈੱਟ ‘ਤੇ ਚੈੱਕ ਕੀਤਾ ਹੈ, ਤੁਸੀਂ ਜੋ ਦੱਸ ਰਹੇ ਹੋ, ਉਹ ਗਲਤ ਹੈ।” ਇਸ ਗੱਲ ਤੋਂ ਬਾਅਦ ਅਧਿਆਪਕ ਨੇ ਅਰਮਾਨ ਦੀ ਸਕੂਲ ਸਟਾਫ ਕੋਲ ਸ਼ਿਕਾਇਤ ਕਰ ਦਿੱਤੀ।

 

ਇਨ੍ਹਾਂ ਦੌਰਾਨ ਸਕੂਲ ਦੇ ਵਾਈਸ ਪ੍ਰਿੰਸੀਪਲ ਨੇ ਅਰਮਾਨ ਨੂੰ ਆਪਣੇ ਦਫਤਰ ‘ਚ ਬੁਲਾਇਆ। ਵਾਈਸ ਪ੍ਰਿੰਸੀਪਲ ਨੇ ਪੁੱਛਿਆ ਕਿ ਤੁਹਾਡੇ ਖਿਲਾਫ ਇੱਕ ਸ਼ਿਕਾਇਤ ਮਿਲੀ ਹੈ। ਫਿਰ ਪੀੜਤ ਵਿਦਿਆਰਥੀ ਅਰਮਾਨ ਨੇ ਵਾਈਸ ਪ੍ਰਿੰਸੀਪਲ ਨੂੰ ਕਿਹਾ, “ਸਰ, ਮੈਂ ਕਲਾਸ ਵਿੱਚ ਕੁਝ ਵੀ ਗਲਤ ਨਹੀਂ ਕੀਤਾ। ਮੇਰੇ ਖਿਲਾਫ ਜੋ ਸ਼ਿਕਾਇਤ ਮਿਲੀ ਹੈ, ਉਹ ਝੂਠੀ ਹੈ, ਫਿਰ ਵੀ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ ਹਾਂ।”

ਇਸ ਤੋਂ ਬਾਅਦ ਵਾਈਸ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਵਿਦਿਆਰਥੀ ਅਰਮਾਨ ਨੂੰ ਕਮਰੇ ‘ਚ ਬੰਦ ਕਰ ਦਿੱਤਾ ਅਤੇ ਉਸ ਦੀ ਬੇਰਹਮੀ ਨਾਲ ਕੁੱਟਮਾਰ ਕੀਤੀ। ਇਹੀ ਨਹੀਂ, ਇਸ ਦੌਰਾਨ ਵਿਦਿਆਰਥੀ ਦੇ ਪਿੱਟ ‘ਤੇ ਲੱਤ ਵੀ ਮਾਰੀ ਗਈ। ਸਕੂਲ ਸਟਾਫ ਨੇ ਵੀ ਬੱਚੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਮਾਰਦੇ ਰਹੇ।

 

ਅਰਮਾਨ ਕਿਸੇ ਤਰ੍ਹਾਂ ਕਮਰੇ ਤੋਂ ਭੱਜਣ ਵਿੱਚ ਕਾਮਯਾਬ ਹੋਇਆ ਅਤੇ ਆਪਣੇ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ। ਪਰਿਵਾਰਕ ਮੈਂਬਰ ਬੱਚੇ ਨੂੰ ਇਲਾਜ ਲਈ ਸ਼ਹਿਰ ਦੇ CHC ਹਸਪਤਾਲ ਲੈ ਗਏ। ਬੱਚੇ ਦੀ ਹਾਲਤ ਦੇਖਦਿਆਂ ਹਸਪਤਾਲ ਨੇ ਉਸ ਨੂੰ ਤੁਰੰਤ ਲੋੜੀਂਦਾ ਇਲਾਜ ਦੇ ਕੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ।

ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਸਕੂਲ ਦੀ ਮਾਨਤਾ ਰੱਦ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਧਰ ਸਕੂਲ ਦੇ ਵਾਈਸ ਪ੍ਰਿੰਸੀਪਲ ਇੰਦਰਜੀਤ ਨੇ ਕਿਹਾ ਕਿ ਸਾਡੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ

Back to top button