ਸ਼ਹੀਦੀ ਹਫ਼ਤੇ ਦੀ ਸ਼ੁਰੂਆਤ ‘ਤੇ ਸਮੂਹ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੋਟਿ-ਕੋਟਿ ਪ੍ਰਣਾਮ। ਪੜ੍ਹੋ ਪੂਰੀ ਜਾਣਕਾਰੀ
On the beginning of Martyrs' Week, a huge salute to the sacrifices of all the martyrs.

On the beginning of Martyrs’ Week, a huge salute to the sacrifices of all the martyrs.
ਸ਼ਹੀਦੀ ਹਫ਼ਤੇ ਦੀ ਸ਼ੁਰੂਆਤ ‘ਤੇ ਸਮੂਹ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੋਟਿ-ਕੋਟਿ ਪ੍ਰਣਾਮ। ਪੜ੍ਹੋ ਪੂਰੀ ਜਾਣਕਾਰੀ
ਜਲੰਧਰ / ਸਟਾਫ ਰਿਪੋਰਟਰ ਅਮਨਦੀਪ ਸਿੰਘ

ਸਫ਼ਰ ਏ ਸ਼ਹਾਦਤ (੬ ਪੋਹ)

ਸਿੱਖ ਇਤਿਹਾਸ ਵਿਚ ਅੱਜ ਦਾ ਦਿਨ ੬ ਪੋਹ ਬਹੁਤ ਅਹਿਮ ਹੈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਦੀ ਰੱਖਿਆ ਲਈ ਅਤੇ ਜ਼ੁਲਮ ਦੇ ਖਿਲਾਫ਼ ਜੰਗ ਜਾਰੀ ਰੱਖਦਿਆਂ ਪਰਿਵਾਰ ਅਤੇ ਸਿੰਘਾਂ ਸਮੇਤ ਮੁਗਲਾਂ ਤੇ ਪਹਾੜੀ ਰਾਜਿਆਂ ਵੱਲੋਂ ਚੁੱਕੀਆਂ ਝੂਠੀਆਂ ਸੌਂਹਾਂ ਦੀ ਅਸਲੀਅਤ ਜਾਣਦੇ ਹੋਏ ਵੀ ਅੱਜ ਦੇ ਦਿਨ ਅਨੰਦਪੁਰ ਸਾਹਿਬ ਦਾ ਕਿਲ੍ਹਾ ਅਨੰਦਗੜ੍ਹ ਛੱਡਿਆ । ਇੱਥੋਂ ਸਿੱਖ ਇਤਿਹਾਸ ਦੇ ਅਮਰ ਸਫ਼ਰ-ਏ-ਸ਼ਹਾਦਤ ਦੀ ਸ਼ੁਰੂਆਤ ਹੋਈ। ਜਿਸ ਦੀ ਮਿਸਾਲ ਦੁਨੀਆ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਦੀ। ਜੋ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ ਤੋਂ ਸ਼ੁਰੂ ਹੋ ਕੇ ਸਰਸਾ ਕੰਡੇ ਜੰਗ ਤੇ ਪਰਿਵਾਰ ਵਿਛੋੜੇ ਤੋਂ ਬਾਅਦ ਚਮਕੌਰ ਦੀ ਗੜ੍ਹੀ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਉਪਰੰਤ ਮਾਛੀਵਾੜੇ ਦੇ ਜੰਗਲਾਂ ‘ਚੋਂ ਹੁੰਦੇ ਹੋਏ ਦੀਨੇ ਕਾਂਗੜ ਵਿਖੇ ਜ਼ਫ਼ਰਨਾਮੇ ‘ਤੇ ਮੁਕੰਮਲ ਹੋਈ ।

*💐 ਅੱਜ ਤੋਂ ਸਿੱਖ ਇਤਿਹਾਸ ਦਾ ਸ਼ਹੀਦੀ ਹਫਤਾ ਸ਼ੁਰੂ ਹੋ ਰਿਹਾ ਹੈ ਅੱਜ ਦੇ ਦਿਨ ਸਰਸਾ ਨਦੀ ਦੇ ਕੰਢੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਪਣੇ ਪਰਿਵਾਰ ਨਾਲ ਤਨ ਕਰਕੇ ਕਦੇ ਨਾਂ ਮਿਲਣ ਵਾਲਾ ਵਿਛੋੜਾ ਪੈ ਗਿਆ*
*💐 6 ਪੋਹ / 20 ਦਸੰਬਰ : ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿੱਲਾ ਖਾਲੀ ਕੀਤਾ*
*💐 6 ਪੋਹ / 20 ਦਸੰਬਰ : ਰਾਤ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰੁਕੇ ਸੀ*
*💐 ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁੱਗੀ ਵਿਚ ਰੁਕੇ ਸੀ ਆਪਣੇ-ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸੋ ।*
*ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏*
ਸ਼ਹੀਦੀ ਹਫ਼ਤੇ ਦੀ ਸ਼ੁਰੂਆਤ ‘ਤੇ ਸਮੂਹ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੋਟਿ-ਕੋਟਿ ਪ੍ਰਣਾਮ।






