ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਸਾਈਕਲ ਚਲਾ ਰਿਹਾ ਹੈ, ਜਿਸ ਦੇ ਅੱਗੇ-ਪਿੱਛੇ ਕਰੀਬ 9 ਬੱਚੇ ਲੱਦੇ ਰੋਏ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਚਾ ਸਾਈਕਲ ਦੇ ਕੈਰੀਅਰ ‘ਤੇ ਬੈਠਾ ਹੈ, ਜਦਕਿ ਇੱਕ ਹੋਰ ਅੱਗੇ ਖੰਭੇ ‘ਤੇ ਬੈਠਾ ਹੈ। ਇਸ ਦੇ ਨਾਲ ਹੀ ਸਾਈਕਲ ਦੇ ਅਗਲੇ ਪਹੀਏ ਦੇ ਉੱਪਰ ਬਣੇ ਕਵਰ ‘ਤੇ ਇੱਕ ਬੱਚਾ ਬੈਠਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਕੁਝ ਬੱਚੇ ਵਿਅਕਤੀ ਦੇ ਮੋਢੇ ‘ਤੇ ਲਟਕ ਰਹੇ ਹਨ। ਵੀਡੀਓ ‘ਚ ਬੱਚੇ ਜਿਸ ਤਰ੍ਹਾਂ ਨਾਲ ਬੈਠੇ ਹਨ, ਉਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਹ ਉਨ੍ਹਾਂ ਦਾ ਰੋਜ਼ਾਨਾ ਦਾ ਕੰਮ ਹੋਵੇ। ਵੀਡੀਓ ‘ਚ ਕੁਝ ਬੱਚੇ ਸਕੂਲੀ ਡਰੈੱਸ ‘ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕੁਝ ਬੱਚੇ ਕਲਰ ਡਰੈੱਸ ‘ਚ ਨਜ਼ਰ ਆ ਰਹੇ ਹਨ। ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਸਾਈਕਲ ‘ਤੇ ਸਵਾਰ ਵਿਅਕਤੀ ਇਨ੍ਹਾਂ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਹੈ।