ਯੂਪੀ ਦੇ ਅਲੀਗੜ੍ਹ ‘ਚ ਇਕ ਸਾਨ੍ਹ ਨੇ ਘਰ ਦੇ ਬਾਹਰ ਖੇਡ ਰਹੇ ਢਾਈ ਸਾਲ ਦੇ ਬੱਚੇ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਬਲਦ ਇੱਕ ਬੱਚੇ ਨੂੰ ਲਤਾੜਦਾ ਦੇਖਿਆ ਜਾ ਸਕਦਾ ਹੈ।
ਇਹ ਘਟਨਾ ਵੀਰਵਾਰ ਸਵੇਰੇ 7:40 ਵਜੇ ਅਲੀਗੜ੍ਹ ਦੇ ਧਨੀਪੁਰ ਮੰਡੀ ਇਲਾਕੇ ‘ਚ ਵਾਪਰੀ।
ਸੀਸੀਟੀਵੀ ਮੁਤਾਬਕ ਬੱਚਾ ਆਪਣੇ ਦਾਦਾ ਜੀ ਨਾਲ ਘੁੰਮ ਰਿਹਾ ਹੈ। ਦਾਦਾ ਬੱਚੇ ਨੂੰ ਛੱਡ ਕੇ ਕਿਸੇ ਹੋਰ ਗਲੀ ਵਿਚ ਚਲਾ ਜਾਂਦਾ ਹੈ, ਉਸੇ ਸਮੇਂ ਕੁਝ ਦੂਰੀ ‘ਤੇ ਖੜ੍ਹਾ ਇਕ ਬਲਦ ਦੌੜਦਾ ਆਉਂਦਾ ਹੈ ਅਤੇ ਬੱਚੇ ‘ਤੇ ਹਮਲਾ ਕਰ ਦਿੰਦਾ ਹੈ। ਉਹ ਪਹਿਲਾਂ ਬੱਚੇ ਨੂੰ ਸਿੰਗ ਮਾਰਦਾ ਹੈ, ਫਿਰ ਉਸ ਨੂੰ ਲਤਾੜਦਾ ਹੈ ਅਤੇ ਕੁਝ ਦੂਰੀ ਤੱਕ ਘਸੀਟਦਾ ਹੈ। ਉਸ ਤੋਂ ਬਾਅਦ ਬੱਚੇ ‘ਤੇ ਬੈਠਦਾ ਹੈ। ਚੀਕ-ਚਿਹਾੜਾ ਸੁਣ ਕੇ ਦਾਦਾ ਮੌਕੇ ‘ਤੇ ਪਹੁੰਚੇ ਅਤੇ ਬੱਚੇ ਨੂੰ ਖਿੱਚ ਕੇ ਬਾਹਰ ਕੱਢਿਆ।
ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਬਲਦ ਨੂੰ ਫੜਨ ਲਈ ਨਗਰ ਨਿਗਮ ਦੀ ਟੀਮ ਧਨੀਪੁਰ ਇਲਾਕੇ ਵਿੱਚ ਭੇਜੀ ਗਈ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਘੁੰਮ ਰਹੇ ਹੋਰ ਬਲਦਾਂ ਨੂੰ ਫੜਨ ਦੇ ਆਦੇਸ਼ ਦਿੱਤੇ ਗਏ ਹਨ।