PunjabPolitics

ਸਾਬਕਾ ਮੁੱਖ ਮੰਤਰੀ ਪੰਜਾਬ ਦੀ ਸਪੁੱਤਰੀ ‘ਤੇ ਮੇਅਰ ਵੱਲੋਂ ਸਤਬੀਰ ਸਿੰਘ ਦਰਦੀ ਮੈਮੋਰੀਅਲ ਪਾਰਕ ਦਾ ਉਦਘਾਟਨ

ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸਾਂਸਦ ਪ੍ਰਨੀਤ ਕੌਰ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਅਤੇ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਸਥਾਨਕ ਪ੍ਰੈਸ ਰੋਡ ਸ਼ੇਰੇ ਪੰਜਾਬ ਮਾਰਕੀਟ ਵਿਖੇ ਸਤਬੀਰ ਸਿੰਘ ਦਰਦੀ ਮੈਮੋਰੀਅਲ ਪਾਰਕ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਇਕ ਸਮਾਗਮ ਦਾ ਆਯੋਜਨ ਕੀਤਾ ਜਿਥੇ ‘ਤੇ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਅਤੇ ਹੋਰ ਪਤਵੰਤੇ ਸੱਜਣ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਈਆਂ। ਇਹ ਪਾਰਕ ਪਦਮਸ਼੍ਰੀ ਸ. ਜਗਜੀਤ ਸਿੰਘ ਦਰਦੀ ਦੇ ਸਪੁੱਤਰਸੱਚਖੰਡ ਵਾਸੀ ਸਤਬੀਰ ਸਿੰਘ ਦਰਦੀ ਦੀ ਯਾਦ ਵਿਚ ਬਣਾਇਆ ਗਿਆ ਹੈ।

ਇਸ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ
ਦੇ ਬੱਚਿਆਂ ਵੱਲੋਂ ਕੀਤੀ ਗਈ। ਇਸ ਦੌਰਾਨ ਪਦਮਸ਼੍ਰੀ ਜਗਜੀਤ ਸਿੰਘ ਦਰਦੀ, ਡਾ. ਜਸਵਿੰਦਰ ਕੌਰ
ਦਰਦੀ ਡਾਇਰੈਕਟਰ, ਡਾ. ਇੰਦਰਪ੍ਰੀਤ ਕੌਰ ਦਰਦੀ, ਸ੍ਰੀਮਤੀ ਡਾ. ਗੁਰਲੀਨ ਕੌਰ ਦਰਦੀ ਸਮੇਤ
ਸਮੂਹ ਪਰਿਵਾਰਿਕ ਮੈਂਬਰ ਅਤੇ ਸਮੁੱਚੇ ਅਦਾਰੇ ਦੀ ਟੀਮ ਵੀ ਸ਼ਾਮਲ ਰਹੀ। ਉਦਘਾਟਨ ਤੋਂ
ਬਾਅਦ ਆਪਣੇ ਸੰਬੋਧਨ ਦੌਰਾਨ ਬੀਬਾ ਜੈ ਇੰਦਰ ਕੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ
ਵੱਲੋਂ ਸ਼ਹਿਰ ਦੀਆਂ ਕਈ ਜਾਇਦਾਦਾਂ ਵੇਚ ਦਿੱਤੀਆਂ ਸਨ ਜਿਨ੍ਹਾਂ ਨੂੰ ਮੁੜ ਤੋਂ ਵਾਪਸ ਲੈ

ਦੀ ਸ਼ੁੱਧਤਾ ਅਤੇ ਆਮ ਲੋਕਾਂ ਨੂੰ ਸੈਰ ਕਰਨ ਦੇ ਮੱਦੇਨਜ਼ਰ ਖੁੱਲ੍ਹੇ ਅਤੇ ਹਵਾਦਾਰ ਪਾਰਕ
ਬਣਾਏ ਗਏ।

ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਅਕਾਲੀ ਸਰਕਾਰ ਸੀ ਤਾਂ ਉਸ ਸਮੇਂ
ਸਿਰਫ ਪਟਿਆਲਾ ਨਹੀਂ ਬਲਕਿ ਪੰਜਾਬ ਭਰ ਵਿਚ ਅਣਗਿਣਤ ਸਰਕਾਰੀ ਜਾਇਦਾਦਾਂ ਵੇਚ ਕੇ
ਹਜ਼ਾਰਾਂ ਕਰੋੜ ਰੁਪਏ ਕਮਾਏ ਗਏ ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ
ਵੱਲੋਂ ਕੋਈ ਵੀ ਸਰਕਾਰ ਜਾਇਦਾਦ ਨਹੀਂ ਵੇਚੀ ਗਈ ਸਗੋਂ ਵੇਚੀਆਂ ਜਾਇਦਾਦਾਂ ਵਾਪਸ ਲਈਆਂ
ਗਈਆਂ। ਉਨ੍ਹਾਂ ਨੇ ਕਿਹਾ ਕਿ ਜੋ ਵਿਕਾਸ ਉਸ ਸਮੇਂ ਹੋਇਆ ਉਸ ਨੂੰ ਪੰਜਾਬ ਦੇ ਲੋਕ ਅੱਜ
ਵੀ ਯਾਦ ਕਰਦੇ ਹਨ। ਬੀਬਾ ਜੈ ਇੰਦਰ ਕੌਰ ਨੇ ਕਿਹਾ ਕਿ ਸਮੁੱਚਾ ਦਰਦੀ ਪਰਿਵਾਰ ਅਤੇ
ਚੜ੍ਹਦੀਕਲਾ ਅਦਾਰਾ ਹਮੇਸ਼ਾ ਲੋਕ ਸੇਵਾ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਇਹ ਪਰਿਵਾਰ ਆਪਣੇ
ਅਦਾਰੇ ਰਾਹੀਂ ਬੱਚਿਆਂ ਨੂੰ ਸਿੱਖਿਆ ਕਰਨ ਲਈ ਵਿੱਦਿਆ ਖੇਤਰ ਦੇ ਨਾਲ ਨਾਲ ਧਾਰਮਿਕ ਤੌਰ
‘ਤੇ ਵੀ ਚੰਗੀਆਂ ਸੇਵਾਵਾਂ ਦੇ ਰਿਹਾ ਹੈ।

ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਜਿਸ ਜਗ੍ਹਾ ‘ਤੇ ਸਤਬੀਰ ਸਿੰਘ ਦਰਦੀ
ਮੈਮੋਰੀਅਲ ਪਾਰਕ ਬਣਾਇਆ ਗਿਆ ਹੈ। ਇਹ ਜਗ੍ਹਾ ਅਕਾਲੀ ਦਲ ਸਰਕਾਰ ਸਮੇਂ ਲਗਭਗ 40 ਕਰੋੜ
ਦੀ ਕੀਮਤ ਨਾਲ ਵੇਚ ਦਿੱਤੀ ਸੀ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ
ਸਰਕਾਰ ਆਈ ਤਾਂ ਤੁਰੰਤ ਇਸ ਜ਼ਮੀਨ ਨੂੰ ਵੇਚਣ ‘ਤੇ ਰੋਕ ਲਗਾ ਦਿੱਤੀ ਗਈ।

Leave a Reply

Your email address will not be published.

Back to top button