
ਜਬਰ ਜਨਾਹ ਤੇ ਕਤਲ ਦੇ ਮੁਕੱਦਮਿਆਂ ‘ਚ ਰਾਮ ਰਹੀਮ ਨੂੰ ਸਜ਼ਾ ਹੋਏ ਨੂੰ ਤਕਰੀਬਨ 14 ਮਹੀਨੇ ਹੋਏ ਹਨ। ਇਨ੍ਹਾਂ 14 ਮਹੀਨਿਆਂ ਵਿਚ ਹੁਣ ਚੌਥੀ ਵਾਰੀ 40 ਦਿਨਾਂ ਦੀ ਪੈਰੋਲ ਫਿਰ ਮਿਲ ਗਈ ਹੈ। ਜਦਕਿ ਬੰਦੀ ਸਿੰਘ, ਜੋ ਲਗਪਗ 30-32 ਵਰਿ੍ਹਆਂ ਤੋਂ ਜੇਲ੍ਹਾਂ ‘ਚ ਬੰਦ ਹਨ ਅਤੇ ਜੋ ਆਪਣੇ ਧਰਮ ਦੀ ਬੇਅਦਬੀ ਨਾ ਸਹਾਰਦੇ ਹੋਏ ਉਨ੍ਹਾਂ ਮੁਕੱਦਮਿਆਂ ਕਰ ਕੇ ਹੋਈ ਸਜ਼ਾ ਤਹਿਤ ਜੇਲ੍ਹਾਂ ‘ਚ ਬੰਦ ਹਨ, ਜਦਕਿ ਉਨਾਂ੍ਹ ਨੂੰ ਮੁਕੱਦਮੇ ਵਿਚ ਹੋਈ ਸਜ਼ਾ ਦਾ ਸਮਾਂ ਵੀ ਪੂਰਾ ਹੋ ਚੁੱਕਾ ਹੈ, ਇਸ ਤੋਂ ਵੱਧ ਵੀ ਦੋਹਰੇ ਕਾਨੂੰਨ ਦਾ ਇਸ ਦਾ ਹੋਰ ਕੋਈ ਸਬੂਤ ਨਹੀਂ ਹੋ ਸਕਦਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰਰੀਤ ਸਿੰਘ ਨੀਟੂ, ਵਿੱਕੀ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਨਾਗੀ, ਹਰਪ੍ਰਰੀਤ ਸਿੰਘ ਰੋਬਿਨ ਤੇ ਹਰਪਾਲ ਸਿੰਘ ਪਾਲੀ ਚੱਢਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀਆਂ ਲੰਬੇ ਸਮੇ ਤੋਂ ਜੱਦੋ-ਜਹਿਦ ਕਰ ਰਹੀਆਂ ਹਨ। ਇਸ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਅਜੇ ਵੀ ਲਾ ਕੇ ਬੈਠੀਆਂ ਹਨ। ਸਮੇਂ-ਸਮੇਂ ‘ਤੇ ਹੋਰ ਜਥੇਬੰਦੀਆਂ ਵੀ ਇਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀਆਂ ਰਹਿੰਦੀਆਂ ਹਨ ਪਰ ਕੇਂਦਰ ਦੀ ਬੀਜੇਪੀ ਸਰਕਾਰ ‘ਤੇ ਕੋਈ ਅਸਰ ਨਹੀਂ। ਪਰ ਪਾਖੰਡੀ ਸਾਧ ਨੂੰ ਵਾਰ-ਵਾਰ ਪੈਰੋਲ ਮਿਲ ਜਾਂਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕੇ ਦੇਸ਼ ‘ਚ ਕਾਨੂੰਨ ਦਾ ਕੋਈ ਰਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦੀ ਸਿੱਖ ਬੰਦੀਆਂ ਨੂੰ ਰਿਹਾਅ ਕਰੋ, ਨਹੀਂ ਤਾਂ ਬੀਜੇਪੀ ਆਗੂਆਂ ਦੇ ਘਰਾਂ ਦਾ ਿਘਰਾਓ ਕੀਤਾ ਜਾਵੇਗਾ। ਇਸ ਮੌਕੇ ਰਣਜੀਤ ਸਿੰਘ ਗੋਲਡੀ, ਹਰਵਿੰਦਰ ਸਿੰਘ ਚਿਟਕਾਰਾ, ਹਰਪ੍ਰਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਪਲਵਿੰਦਰ ਸਿੰਘ ਬਾਬਾ, ਬਾਵਾ ਖਰਬੰਦਾ, ਲਖਬੀਰ ਸਿੰਘ ਲਕੀ, ਗੁੁਰਦੀਪ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਪਰਮਿੰਦਰ ਸਿੰਘ ਟੱਕਰ, ਅਮਨਦੀਪ ਸਿੰਘ ਬੱਗਾ, ਪ੍ਰਬਜੋਤ ਸਿੰਘ ਖਾਲਸਾ, ਜਤਿੰਦਰ ਸਿੰਘ ਕੋਹਲੀ, ਸਰਬਜੀਤ ਸਿੰਘ ਕਾਲੜਾ, ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ, ਬਲਜੀਤ ਸਿੰਘ ਸੰਟੀ ਨੀਲਾ ਮਹਿਲ, ਸਵਰਨ ਸਿੰਘ ਚੱਢਾ, ਰਾਜਪਾਲ ਸਿੰਘ, ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ, ਅਵਤਾਰ ਸਿੰਘ ਮੀਤ ਆਦਿ ਹਾਜ਼ਰ ਸਨ