JalandharWorld

ਜਲੰਧਰ ਦਾ ਗੈਰੀ ਅਮਰੀਕਾ ‘ਚ ਬਣਿਆ ਮੇਅਰ, ਪਿੰਡ ਵਾਸੀਆਂ ਨੇ ਲੱਡੂ ਵੰਡੇ

ਫਿਲੌਰ ਨੇੜਲੇ ਪਿੰਡ ਸ਼ਾਹਪੁਰ ਦਾ ਗੁਰਮਿੰਦਰ ਸਿੰਘ ਗੈਰੀ ਅਮਰੀਕਾ ਦੇ ਸ਼ਹਿਰ ਮੈਨਟੀਕਾ ‘ਚ ਮੇਅਰ ਬਣ ਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਗੁਰਮਿੰਦਰ ਸਿੰਘ ਗੈਰੀ ਦੇ ਪਰਿਵਾਰਕ ਮੈਂਬਰਾਂ ਅਵਤਾਰ ਸਿੰਘ ਮਹਿਰੌਕ, ਜੁਸਵਿੰਦਰ ਸਿੰਘ ਸਰਪੰਚ ਸ਼ਾਹਪੁਰ, ਬਲਵੀਰ ਸਿੰਘ ਮਹਿਰੌਕ, ਸਤਨਾਮ ਸਿੰਘ ਮਹਿਰੌਕ, ਹਰਮਨਦੀਪ ਸਿੰਘ, ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਮਿੰਦਰ ਸਿੰਘ ਗੈਰੀ ਦੇ ਦਾਦਾ ਜੀ ਚਾਨਣ ਸਿੰਘ ਮਹਿਰੌਕ ਸੈਕਟਰੀ, ਜੋ ਇਲਾਕੇ ਵਿਚ ਇਕ ਮੰਨੀ-ਪ੍ਰਮੰਨੀ ਸ਼ਖ਼ਸੀਅਤ ਸਨ ਅਤੇ ਉਨ੍ਹਾਂ ਦੇ ਪਿਤਾ ਸੁੱਚਾ ਸਿੰਘ ਮਹਿਰੌਕ ਬਹੁਤ ਮਿਹਨਤੀ ਸਨ। ਉਨ੍ਹਾਂ ਦੱਸਿਆ ਕਿ ਗੁਰਮਿੰਦਰ ਸਿੰਘ ਛੋਟੀ ਉਮਰ ਵਿਚ ਹੀ ਅਮਰੀਕਾ ‘ਚ ਜਾ ਵਸੇ ਸਨ। ਜਿਨ੍ਹਾਂ ਅਮਰੀਕਾ ਵਿਚ ਜਾ ਕੇ ਸਖ਼ਤ ਮਿਹਨਤ ਕਰ ਕੇ ਅੱਜ ਇਕ ਵੱਖਰਾ ਮੁਕਾਮ ਹਾਸਲ ਕਰ ਕੇ ਮੇਅਰ ਬਣ ਕੇ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।

Back to top button