ਗੋਲਡੀ ਬਰਾੜ ਦੀ ਮੌਤ ਦੀ NEWS ਨਿੱਕਲੀ FAKE: ਨਹੀਂ ਮਰਿਆ: ਉਹ ਅਜੇ ਵੀ ਜਿਉਂਦਾ,USA ਪੁਲਿਸ ਦਾ ਵੱਡਾ ਖੁਲਾਸਾ
Sidhu Moosewale murder case mastermind Goldie Brar is not dead, he is alive, read his crime horoscope

Goldy Brar Death In America,Goldy Brar Death Reality:
ਸਿੱਧੂ ਮੂਸੇਵਾਲੇ ਮਰਡਰ ਕੇਸ ਦਾ ਮਾਸਟਰ ਮਾਇੰਡ ਗੋਲਡੀ ਬਰਾੜ ਨਹੀਂ ਮਾਰਿਆ ਗਿਆ, ਉਹ ਅਜੇ ਵੀ ਜਿਉਂਦਾ ਹੈ, ਹਾਲਾਂਕਿ ਇਸ ਤੋਂ ਪਹਿਲਾਂ ਪੂਰੇ ਭਾਰਤੀ ਮੀਡੀਆ ਵਿੱਚ ਗੋਲਡੀ ਬਰਾੜ ਦੇ ਮਾਰੇ ਜਾਣ ਦੀਆਂ ਖਬਰਾਂ ਪ੍ਰਮੁਖਤਾ ਨਾਲ ਚਲਾਈਆਂ ਗਈਆਂ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਮਾਰੇ ਜਾਣ ਵਾਲਾ ਅਫਰੀਕਨ (ਕਾਲਾ) ਵਿਅਕਤੀ ਸੀ| ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸ਼ਾਹ ਐਵੀਨਿਊ ਅਤੇ ਮਾਰਕਸ ਐਵੀਨਿਊ ਦੇ ਵਿਚਕਾਰ ਪੈਂਦੇ ਫੇਅਰਮਾਊਂਟ ਦੇ ਇਲਾਕੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਹੈ, ਉਥੇ ਅਫਰੀਕਨ ਲੋਕਾਂ ਦੇ ਦੋ ਗਰੁੱਪਾਂ ਦੀ ਪਹਿਲਾਂ ਆਪਸੀ ਲੜਾਈ ਹੋਈ ਅਤੇ ਇਸ ਲੜਾਈ ਦੌਰਾਨ ਜਿਹੜਾ ਵਿਅਕਤੀ ਲੜਾਈ ਵਿੱਚ ਹੇਠਾਂ ਡਿੱਗ ਗਿਆ, ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਡੱਬ ਵਿੱਚੋਂ ਕੱਢ ਕੇ ਪਿਸਟਲ ਨਾਲ ਅੰਨੇ ਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਾਰੇ ਜਾਣ ਵਾਲੇ ਵਿਅਕਤੀ ਦੇ ਢਿੱਡ ਅਤੇ ਛਾਤੀ ਵਿੱਚ ਗੋਲੀਆਂ ਲੱਗੀਆਂ, ਜਦ ਕਿ ਜਖਮੀ ਵਿਅਕਤੀ ਦੇ ਲੱਤਾਂ ਤੇ ਗੋਲੀਆਂ ਲੱਗੀਆਂ, ਇਸ ਘਟਨਾ ਦੌਰਾਨ ਜਿਹੜਾ ਵਿਅਕਤੀ ਜਖਮੀ ਹੋਇਆ ਸੀ, ਉਸ ਨੂੰ ਪ੍ਰਾਈਵੇਟ ਗੱਡੀ ਤੇ ਹਸਪਤਾਲ ਪਹੁੰਚਾਇਆ ਗਿਆ, ਜਦ ਕਿ ਮਾਰੇ ਗਏ ਅਫਰੀਕਨ (ਕਾਲੇ) ਨੂੰ ਬਾਅਦ ਵਿੱਚ ਐਂਬੂਲੈਂਸ ਵਿੱਚ ਲਿਜਾਇਆ ਗਿਆ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਜਿਆਦਾਤਰ ਪੰਜਾਬੀ ਅਤੇ ਹਰਿਆਣਵੀ ਲੋਕ ਵੀ ਰਹਿੰਦੇ ਹਨ | ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਇਸ ਘਟਨਾ ਵਿੱਚ ਮਾਰਿਆ ਗਿਆ ਉਸ ਦੀ ਸ਼ਕਲ ਗੋਲਡੀ ਬਰਾੜ ਨਾਲ ਮਿਲਦੀ ਜੁਲਦੀ ਸੀ ਤਾਂ ਉਥੋਂ ਲੰਘ ਰਹੇ ਕਿਸੇ ਪੰਜਾਬੀ ਨੇ ਇਹ ਅਫਵਾਹ ਉੜਾ ਦਿੱਤੀ ਕਿ ਗੋਲਡੀ ਬਰਾੜ ਮਾਰਿਆ ਗਿਆ ਅਤੇ ਸਭ ਤੋਂ ਪਹਿਲਾਂ ਇਸ ਘਟਨਾ ਨੂੰ ਉਥੋਂ ਦੀ ਇੱਕ ਲੋਕਲ ਵੈੱਬਸਾਈਟ ਫੌਕਸ ਨਿਊਜ਼ 26 ਨੇ ਖਬਰ ਚਲਾਈ ਸੀ ਲੇਕਿਨ ਉਸ ਨੇ ਗੋਲਡੀ ਬਰਾੜ ਦਾ ਨਾਮ ਨਹੀਂ ਲਿਖਿਆ ਸੀ, ਪਰ ਇਸ ਨੂੰ ਹੀ ਆਧਾਰ ਬਣਾ ਕੇ ਭਾਰਤੀ ਮੀਡੀਆ ਨੇ ਗੋਲਡੀ ਬਰਾੜ ਨਾਲ ਜੋੜ ਕੇ ਇਹ ਖਬਰ ਚਲਾ ਦਿੱਤੀ ਕਿ ਉਸ ਦੀ ਮੌਤ ਹੋ ਗਈ ਹੈ ਇਥੋਂ ਤੱਕ ਕਿ ਜਿੰਮੇਵਾਰੀ ਵੀ ਤੈਅ ਕਰ ਦਿੱਤੀ ਗਈ ਕਿ ਗੋਲਡੀ ਬਰਾੜ ਨੂੰ ਮਾਰਨ ਦੀ ਜਿੰਮੇਵਾਰੀ ਅਰਸ਼ ਡੱਲਾ, ਲਖਬੀਰ ਲੰਡਾ, ਨੇ ਲਈ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਲੀਫੋਰਨੀਆ ਵਿੱਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੇ ਫਰਿਜਨੋ ਪੁਲਿਸ ਨਾਲ ਸੰਪਰਕ ਵੀ ਕੀਤਾ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ.
ਮਾਰਿਆ ਗਿਆ ਵਿਅਕਤੀ ਯਕੀਨੀ ਤੌਰ ‘ਤੇ ਗੋਲਡੀ ਬਰਾੜ ਨਹੀਂ : ਲੈਫਟੀਨੈਂਟ ਵਿਲੀਅਮ ਜੇ. ਡੂਲੇ ਲੈਫਟੀਨੈਂਟ ਵਿਲੀਅਮ ਜੇ. ਡੂਲੇ ਨੇ ਕਿਹਾ ਕਿ ਜੇਕਰ ਤੁਸੀਂ ਆਨਲਾਈਨ ਚੈਟ ਕਰਕੇ ਇਹ ਦਾਅਵਾ ਕਰ ਰਹੇ ਹੋ ਕਿ ਗੋਲੀਬਾਰੀ ਦਾ ਸ਼ਿਕਾਰ ‘ਗੋਲਡੀ ਬਰਾੜ’ ਹੈ ਤਾਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਆਨਲਾਈਨ ਨਿਊਜ਼ ਏਜੰਸੀਆਂ ਵਲੋਂ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੇ ਨਤੀਜੇ ਵਜੋਂ ਸਵੇਰ ਤੋਂ ਹੀ ਦੁਨੀਆ ਭਰ ਤੋਂ ਸਾਡੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਅਫਵਾਹ ਜ਼ੋਰ ਫੜ ਗਈ ਹੈ ਤੇ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ ਪਰ ਫਿਰ ਵੀ ਇਹ ਸੱਚ ਨਹੀਂ ਹੈ। ਮਾਰਿਆ ਗਿਆ ਵਿਅਕਤੀ ਯਕੀਨੀ ਤੌਰ ‘ਤੇ ਗੋਲਡੀ ਬਰਾੜ ਨਹੀਂ ਹੈ।
ਪੁਲਸ ਨੇ ਅਜੇ ਤੱਕ ਉਨ੍ਹਾਂ 2 ਵਿਅਕਤੀਆਂ ਦੀ ਪਛਾਣ ਨਹੀਂ ਕੀਤੀ ਹੈ, ਜਿਨ੍ਹਾਂ ‘ਤੇ ਹਮਲਾ ਕੀਤਾ ਗਿਆ ਸੀ, ਬਾਅਦ ‘ਚ ਹਸਪਤਾਲ ‘ਚ ਇਕ ਦੀ ਮੌਤ ਹੋ ਗਈ ਸੀ। ਦੂਜੇ ਵਿਅਕਤੀ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਅਰਸ਼ ਡੱਲਾ ਗੈਂਗ ਨਾਲ ਨਸ਼ੇ ਦੇ ਧੰਦੇ ਨੂੰ ਲੈ ਕੇ ਚੱਲ ਰਿਹਾ ਤਣਾਅ ਗੋਲਡੀ ਬਰਾੜ ਦਾ ਅਰਸ਼ ਡੱਲਾ ਗੈਂਗ ਨਾਲ ਨਸ਼ੇ ਦੇ ਧੰਦੇ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲਡੀ ਨੇ ਡਰੱਗ ਮਨੀ ਨੂੰ ਲੈ ਕੇ ਕਈ ਫ੍ਰਾਡ ਕੀਤੇ, ਜਿਸ ਕਾਰਨ ਅਰਸ਼ ਡੱਲਾ ਗੈਂਗ ਉਸ ਦੇ ਖ਼ਿਲਾਫ਼ ਹੋ ਗਿਆ। ਸੂਤਰਾਂ ਨੇ ਦਾਅਵਾ ਕੀਤਾ ਕਿ ਗੋਲਡੀ ਬਰਾੜ ਦੇ ਅਮਰੀਕਾ ‘ਚ ਹੋਣ ਦੀ ਵੀ ਪੁਸ਼ਟੀ ਨਹੀਂ ਹੋਈ ਹੈ। ਉਸ ਨੇ ਫਰਜ਼ੀ ਨਾਂ ਤੋਂ ਆਪਣੀ ਫਾਈਲ ਲਗਾ ਰੱਖੀ ਹੈ।
ਗੋਲਡੀ ਦੇ ਸਾਥੀ ਨੇ ਭੇਜਿਆ ਮੈਸੇਜ, ‘ਭਰਾ ਮਜ਼ੇ ‘ਚ’ ਗੋਲਡੀ ਬਰਾੜ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਖ਼ਬਰ ਤੋਂ ਬਾਅਦ ‘ਸੋਨੂੰ ਦਾਗਰ’ ਨਾਂ ਦੀ ਸੋਸ਼ਲ ਮੀਡੀਆ ਆਈ. ਡੀ. ਤੋਂ ਇਕ ਮੈਸੇਜ ਵਾਇਰਲ ਹੋਇਆ, ਜੋ ਹਰਿਆਣਵੀ ‘ਚ ਲਿਖਿਆ ਹੋਇਆ ਹੈ। ਮੈਸੇਜ ‘ਚ ਕਿਹਾ ਗਿਆ ਕਿ ਇਹ ਫਰਜ਼ੀ ਖ਼ਬਰ ਹੈ। ਮੇਰਾ ਭਰਾ ਗੋਲਡੀ ਠੀਕ ਹੈ। ਕਿਸੇ ਦੀ ਔਕਾਤ ਨਹੀਂ ਮੇਰੇ ਭਰਾ ਨੂੰ ਛੂਹ ਵੀ ਸਕੇ। ਉਹ ਸ਼ੇਰ ਹੈ
ਪੜਾਈ ਦੌਰਾਨ ਗੋਲਡੀ ਦੇ ਭਰਾ ਦਾ ਕਤਲ: ਗੋਲਡੀ ਬਰਾੜ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਉਸ ਦਾ ਜਨਮ ਸਾਲ 1994 ਵਿੱਚ ਹੋਇਆ ਸੀ, ਮਾਪਿਆਂ ਨੇ ਉਸ ਦਾ ਨਾਂ ਸਤਿੰਦਰਜੀਤ ਸਿੰਘ ਰੱਖਿਆ ਸੀ। ਪਿਤਾ ਪੁਲਿਸ ਵਿੱਚ ਸਬ-ਇੰਸਪੈਕਟਰ ਸਨ। ਉਹ ਆਪਣੇ ਬੇਟੇ ਨੂੰ ਪੜ੍ਹਾ-ਲਿਖਾ ਕੇ ਕਾਬਲ ਬਣਾਉਣਾ ਚਾਹੁੰਦੇ ਸੀ ਪਰ ਸਤਿੰਦਰਜਾਤ ਸਿੰਘ ਉਰਫ ਗੋਲਡੀ ਨੇ ਆਪਣਾ ਰਾਹ ਆਪ ਹੀ ਚੁਣ ਲਿਆ ਸੀ। ਗੋਲਡੀ ਬਰਾੜ ਦੇ ਚਚੇਰੇ ਭਰਾ ਗੁਰਲਾਲ ਬਰਾੜ ਦਾ ਚੰਡੀਗੜ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ। ਗੁਰਲਾਲ ਨੂੰ 11 ਅਕਤੂਬਰ 2020 ਦੀ ਰਾਤ ਨੂੰ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਕਲੱਬ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਉਹ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਆਗੂ ਸੀ।
ਭਰਾ ਦਾ ਬਦਲਾ ਲੈਣ ਲਈ ਜ਼ੁਰਮ ਦੀ ਦੁਨੀਆ ‘ਚ ਰੱਖਿਆ ਪੈਰ: ਗੁਰਲਾਲ ਬਰਾੜ ਲਾਰੈਂਸ ਬਿਸ਼ਨੋਈ ਦੇ ਸਭ ਤੋਂ ਨੇੜੇ ਸੀ। ਗੁਰਲਾਲ ਬਰਾੜ ਅਤੇ ਲਾਰੈਂਸ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ (SOPU) ਨਾਲ ਜੁੜੇ ਰਹੇ ਸਨ। ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਹੁਣ ਨਵੀਂ ਜੰਗ ਸ਼ੁਰੂ ਹੋ ਗਈ ਹੈ, ਸੜਕਾਂ ‘ਤੇ ਖੂਨ ਨਹੀਂ ਸੁੱਕੇਗਾ। ਇਸ ਕਤਲ ਦਾ ਬਦਲਾ ਲੈਣ ਲਈ ਗੋਲਡੀ ਨੇ ਅਪਰਾਧ ਦਾ ਰਾਹ ਚੁਣਿਆ। ਗੋਲਡੀ ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ ਸੀ। ਉਹ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਨੂੰ ਵੀ ਮਿਲਿਆ। ਫਿਰ ਗੋਲਡੀ ਨੇ 18 ਫਰਵਰੀ 2021 ਨੂੰ ਆਪਣੇ ਭਰਾ ਦੇ ਕਤਲ ਦੇ ਮੁਲਜ਼ਮ ਫਰੀਦਕੋਟ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਕਤਲ ਤੋਂ ਬਾਅਦ ਗੋਲਡੀ ਚੋਰੀ-ਛਿਪੇ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਭੱਜ ਗਿਆ ਸੀ। ਗੈਂਗਸਟਰ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ
ਲਾਰੈਂਸ ਬਿਸ਼ਨੋਈ ਦਾ ਰਾਈਟ ਹੈਂਡ ਸੀ ਗੋਲਡੀ ਬਰਾੜ
ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਕੁਝ ਸਾਥੀ ਵਿਦੇਸ਼ਾਂ ਵਿੱਚ ਲੁਕੇ ਹੋਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਸਰਗਰਮ ਗੋਲਡੀ ਬਰਾੜ ਸੀ। ਵਿਦੇਸ਼ ਵਿੱਚ ਬੈਠ ਕੇ ਗੋਲਡੀ ਭਾਰਤ ਵਿੱਚ ਗੈਂਗ ਵਾਰ ਭੜਕਾਉਂਦਾ ਰਿਹਾ ਹੈ। ਉਹ ਬਠਿੰਡਾ ਜੇਲ੍ਹ ਵਿੱਚ ਬੰਦ ਲਾਰੈਂਸ ਦੇ ਸਿੱਧੇ ਸੰਪਰਕ ਵਿੱਚ ਹੈ। ਗੋਲਡੀ ਦੇ ਨਾਲ-ਨਾਲ ਰੋਹਿਤ ਗੋਦਾਰਾ ਵੀ ਵਿਦੇਸ਼ਾਂ ਵਿੱਚ ਲੁਕਿਆ ਹੋਇਆ ਹੈ ਅਤੇ ਲਾਰੈਂਸ ਗੈਂਗ ਨੂੰ ਚਲਾ ਰਿਹਾ ਹੈ।