ਰਾਹੁਲ ਗਾਂਧੀ ਦੇ ਵਿਆਹ ਦੀਆਂ ਚਰਚਾਵਾਂ ਵੀ ਜ਼ੋਰ ਫੜ ਰਹੀਆਂ ਹਨ। ਹਰਿਆਣਾ ਦੀਆਂ ਕਿਸਾਨ ਔਰਤਾਂ ਨੇ ਹਾਲ ਹੀ ਵਿਚ ਕਾਂਗਰਸ ਨੇਤਾ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ ਵਿਚ ਉਨ੍ਹਾਂ ਨੂੰ ਕਿਹਾ ਕਿ ਉਹ ‘ਰਾਹੁਲ ਦਾ ਵਿਆਹ ਕਰਵਾਉਣ।’ ਇਸ ਦੇ ਜਵਾਬ ਵਿਚ ਸੋਨੀਆ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵਿਆਹ ਲਈ ਕੁੜੀ ਲੱਭੋ।’ ਵਿਆਹ ਦੀ ਇਸ ਚਰਚਾ ਵਿਚਾਲੇ ਉੱਥੇ ਮੌਜੂਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ‘ਇਹ ਹੋ ਜਾਵੇਗਾ।’ ਜ਼ਿਕਰਯੋਗ ਹੈ ਕਿ ਰਾਹੁਲ ਨੇ ਹਾਲ ਹੀ ਵਿਚ ਹਰਿਆਣਾ ਦੀ ਆਪਣੀ ਯਾਤਰਾ ਦੌਰਾਨ ਉੱਥੋਂ ਦੀਆਂ ਕਿਸਾਨ ਔਰਤਾਂ ਨਾਲ ਉਨ੍ਹਾਂ ਨੂੰ ਖਾਣੇ ਉਤੇ ਦਿੱਲੀ ਸੱਦਣ ਦਾ ਵਾਅਦਾ ਕੀਤਾ ਸੀ ਤੇ ਇਸੇ ਵਾਅਦੇ ਨੂੰ ਪੂਰਾ ਕਰਦਿਆਂ ਸੋਨੀਆ ਗਾਂਧੀ ਨੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀਆਂ ਕੁਝ ਮਹਿਲਾਵਾਂ ਨੂੰ ਆਪਣੀ ਰਿਹਾਇਸ਼ ‘ਤੇ ਦੁਪਹਿਰ ਦੇ ਭੋਜਨ ਲਈ ਸੱਦਾ ਦਿੱਤਾ ਸੀ।
ਦੁਪਹਿਰ ਦੇ ਭੋਜਨ ‘ਤੇ ਸੱਦੀਆਂ ਔਰਤਾਂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਰਾਹੁਲ ਦੇ ਵਿਆਹ ਦੀ ਚਰਚਾ ਕੀਤੀ। ਇਸ ਉਤੇ ਸੋਨੀਆ ਨੇ ਕਿਹਾ, ‘ਤੁਸੀਂ ਉਸ ਲਈ ਲੜਕੀ ਲੱਭੋ।’