Punjab

ਸੋਨੂੰ ਸੂਦ ਨੂੰ ਅਦਾਲਤ ਵਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ, ਜਾਣੋ ਪੂਰਾ ਮਾਮਲਾ

ਸੋਨੂੰ ਸੂਦ ਨੂੰ ਅਦਾਲਤ ਵਲੋਂ ਸੰਮਨ ਜਾਰੀ, ਜਾਣੋ ਪੂਰਾ ਮਾਮਲਾ

ਬਾਲੀਵੁੱਡ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਬੀਤੇ ਦਿਨ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਅਦਾਕਾਰ ਸੋਨੂੰ ਸੂਦ ਨੂੰ ਨੋਟਿਸ ਜਾਰੀ ਕਰ ਕੇ ਸੰਮਨ ਭੇਜਿਆ ਗਿਆ ਹੈ। ਦਰਅਸਲ, ਇਹ ਸੰਮਨ ਇੱਕ ਕੰਪਨੀ ਵੱਲੋਂ ਫਰੋਡ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਭੇਜਿਆ ਗਿਆ ਹੈ ਜਿਸ ਦੇ ਬ੍ਰਾਂਡ ਅੰਬੈਸਡਰ ਅਦਾਕਾਰ ਸੋਨੰ ਸੂਦ ਹਨ।

ਇਹ ਵਾਰੰਟ ਲੁਧਿਆਣਾ ਕੋਰਟ ਵਲੋਂ ਵਾਰੰਟ ਜਾਰੀ ਕੀਤੇ ਗਏ ਹਨ। ਹੁਣ 10 ਫ਼ਰਵਰੀ ਨੂੰ ਸੋਨੂੰ ਸੂਦ ਨੂੰ ਪੇਸ਼ ਹੋਣਾ ਪਵੇਗਾ। ਪੂਰਾ ਘਪਲਾ ਰੀਕੇਜਾ ਕੋਇਨ ਕੰਪਨੀ ਦੇ ਨਾਲ ਜੁੜਿਆ ਹੋਇਆ ਹੈ, ਜੋ ਪੈਸਾ ਲੈ ਕੇ ਟਾਲਮਟੋਲ ਕਰ ਰਹੇ ਹਨ। ਇਸ ਨੂੰ ਪ੍ਰਮੋਟ ਕਰਨ ਵਾਲੇ ਸੋਨੂੰ ਸੂਦ ਹਨ। ਜੇਕਰ ਸੋਨੂੰ ਸੂਦ ਕੋਰਟ ਵਿੱਚ ਪੇਸ਼ ਨਹੀਂ ਹੁੰਦੇ, ਤਾਂ ਅੰਧੇਰੀ ਸੀਪੀ ਮੁੰਬਈ ਨੂੰ ਇੱਥੇ ਆ ਕੇ ਜਵਾਬ ਦੇਣਾ ਪਵੇਗਾ ਕਿ ਸੋਨੂੰ ਸੂਦ ਕਿੱਥੇ ਤੇ ਅਦਾਲਤ ਵਿੱਚ ਪੇਸ਼ ਨਾ ਹੋਣ ਦੇ ਕੀ ਕਾਰਨ ਹਨ। – ਰਾਜੇਸ਼ ਖੰਨਾ, ਵਕੀਲ

Arrest Warrant Against Sonu Sood

Back to top button