ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ‘ਨਕਦੀ ਰਹਿਤ ਇਲਾਜ’ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਤਹਿਤ ਸੜਕ ਦੁਰਘਟਨਾ ਪੀੜਤਾਂ ਦੇ 7 ਦਿਨਾਂ ਦੇ ਇਲਾਜ ਦਾ ਡੇਢ ਲੱਖ ਰੁਪਏ ਤੱਕ ਦਾ ਖਰਚਾ ਸਰਕਾਰ ਚੁੱਕੇਗੀ। ਇਸ ਸਬੰਧੀ ਗਡਕਰੀ ਨੇ ਕਿਹਾ ਕਿ ਜੇਕਰ ਪੁਲਿਸ ਨੂੰ 24 ਘੰਟਿਆਂ ਦੇ ਅੰਦਰ ਹਾਦਸੇ ਦੀ ਸੂਚਨਾ ਦਿੱਤੀ ਜਾਂਦੀ ਹੈ ਤਾਂ ਸਰਕਾਰ ਇਲਾਜ ਦਾ ਖਰਚਾ ਚੁੱਕੇਗੀ।
ਕੇਂਦਰੀ ਮੰਤਰੀ ਨੇ ਹਿੱਟ ਐਂਡ ਰਨ ਕੇਸਾਂ ਵਿੱਚ ਮਾਰੇ ਗਏ ਪੀੜਤਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਵੀ ਐਲਾਨ ਕੀਤਾ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ, “ਅਸੀਂ ਨਕਦੀ ਰਹਿਤ ਇਲਾਜ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਇਸ ਵਿੱਚ ਜੇਕਰ ਪੁਲਿਸ ਨੂੰ 24 ਘੰਟਿਆਂ ਦੇ ਅੰਦਰ ਦੁਰਘਟਨਾ ਦੀ ਸੂਚਨਾ ਮਿਲਦੀ ਹੈ ਤਾਂ ਮਰੀਜ਼ ਦੇ 7 ਦਿਨਾਂ ਤੱਕ ਇਲਾਜ ਦਾ ਖਰਚਾ ਜੋ ਕਿ ਵੱਧ ਤੋਂ ਵੱਧ 1.5 ਲੱਖ ਰੁਪਏ ਦਾ ਹੋਵੇਗਾ ਉਹ ਸਰਕਾਰ ਚੁੱਕੇਗੀ। ਅਸੀਂ ਹਿੱਟ ਐਂਡ ਰਨ ਕੇਸਾਂ ਵਿੱਚ ਮ੍ਰਿਤਕਾਂ ਲਈ ਇਲਾਜ ਲਈ 2 ਲੱਖ ਰੁਪਏ ਵੀ ਪ੍ਰਦਾਨ ਕਰਾਂਗੇ।