IndiaVideoWorld

ਪੁੱਤ ਨੇ ਪਿਓ ਦਾ ਸਿਰ ਵੱਢ ਕੇ ਬਣਾਈ ਵੀਡੀਓ; YouTube ‘ਤੇ ਕਰ ‘ਤੀ ਅਪਲੋਡ, ਦੁਨੀਆ ‘ਚ ਮੱਚੀ ਹਲਚਲ

The son cut off the father's head and made a video;

ਅਮਰੀਕਾ ‘ਚ ਇਕ 33 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਆਪਣੇ ਪਿਤਾ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਜਸਟਿਸ ਮੌਨ ਨੇ ਆਪਣੇ ਪਿਤਾ ਦਾ ਕੱਟਿਆ ਹੋਇਆ ਸਿਰ ਵੀ ਯੂ-ਟਿਊਬ ਵੀਡੀਓ ‘ਚ ਲਹਿਰਾਉਂਦੇ ਹੋਏ ਦੁਨੀਆ ਨੂੰ ਦਿਖਾਇਆ ਸੀ।

ਸੀਐਨਐਨ ਦੀ ਰਿਪੋਰਟ ਮੁਤਾਬਕ ਇਹ ਵੀਡੀਓ ਕਈ ਘੰਟਿਆਂ ਤੱਕ ਯੂ-ਟਿਊਬ ‘ਤੇ ਮੌਜੂਦ ਸੀ ਪਰ ਬਾਅਦ ‘ਚ ਸੋਸ਼ਲ ਮੀਡੀਆ ਕੰਪਨੀ ਨੇ ਇਸ ਨੂੰ ਹਟਾ ਦਿੱਤਾ। ਇਸ ਘਟਨਾ ਦੇ ਕੁਝ ਘੰਟਿਆਂ ਬਾਅਦ ਜਸਟਿਨ ਮੌਨ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੇ ਆਪਣੇ ਹੀ ਪੈਨਸਿਲਵੇਨੀਆ ਦੇ ਘਰ ਵਿੱਚ ਆਪਣੇ ਪਿਤਾ ਮਾਈਕਲ ਮੌਨ ਦਾ ਕਤਲ ਕਰ ਦਿੱਤਾ ਸੀ।

Crime News: ਸਨਕੀ ਮੁੰਡੇ ਨੇ ਪਿਤਾ ਦਾ ਸਿਰ ਵੱਢ ਕੇ ਬਣਾਈ ਵੀਡੀਓ; YouTube 'ਤੇ ਕਰ ਦਿੱਤੀ ਅਪਲੋਡ, ਹਿੱਲ ਗਈ ਪੂਰੀ ਦੁਨੀਆ

ਜਸਟਿਨ ਮੌਨ ਦੇ ਖਿਲਾਫ ਕਤਲ, ਲਾਸ਼ ਨਾਲ ਛੇੜਛਾੜ ਅਤੇ ਹੱਤਿਆ ਦੇ ਇਰਾਦੇ ਨਾਲ ਹਥਿਆਰ ਰੱਖਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ ਜਸਟਿਨ ਮੌਨ ਦੀ ਮਾਂ ਡੇਨਿਸ ਨੇ ਜਦੋਂ ਘਰ ਵਿੱਚ ਆਪਣੇ ਪਤੀ ਦੀ ਕੱਟੀ ਹੋਈ ਲਾਸ਼ ਦੇਖੀ ਤਾਂ ਉਹ ਹੈਰਾਨ ਹੋ ਗਈ।

ਉਸ ਨੇ ਕਿਸੇ ਤਰ੍ਹਾਂ ਆਪਣੇ ਆਪ ‘ਤੇ ਕਾਬੂ ਪਾਇਆ ਅਤੇ ਪੁਲਿਸ ਨੂੰ ਬੁਲਾਇਆ। ਉਸ ਨੇ ਦੱਸਿਆ ਕਿ ਮੈਂ ਦੁਪਹਿਰ 2 ਵਜੇ ਘਰ ਪਹੁੰਚੀ ਸੀ। ਵਾਪਸ ਆ ਕੇ ਦੇਖਿਆ ਕਿ ਮੇਰੇ ਪਤੀ ਦੀ ਟੋਇਟਾ ਕੋਰੋਲਾ ਕਾਰ ਗਾਇਬ ਸੀ। ਇਸ ਤੋਂ ਬਾਅਦ ਜਦੋਂ ਉਹ ਅੰਦਰ ਗਈ ਤਾਂ ਉਸ ਦੇ ਪਤੀ ਦੀ ਲਾਸ਼ ਇਸੇ ਹਾਲਤ ‘ਚ ਮਿਲੀ।

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਫੋਨ ‘ਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਮ੍ਰਿਤਕ ਦੀ ਲਾਸ਼ ਬਾਥਰੂਮ ‘ਚ ਪਈ ਸੀ। ਮ੍ਰਿਤਕ ਦਾ ਲੜਕਾ ਘਰ ਨਹੀਂ ਸੀ ਅਤੇ ਆਪਣੇ ਪਿਤਾ ਦੀ ਕਾਰ ਲੈ ਕੇ ਫਰਾਰ ਹੋ ਗਿਆ ਸੀ।

ਪੁਲਿਸ ਨੇ ਬਾਥਟਬ ਵਿੱਚੋਂ ਇੱਕ ਵੱਡਾ ਚਾਕੂ ਬਰਾਮਦ ਕੀਤਾ ਹੈ। ਵਿਅਕਤੀ ਦਾ ਕੱਟਿਆ ਹੋਇਆ ਸਿਰ  ਬੈੱਡਰੂਮ ਦੇ ਕੋਲ ਇੱਕ ਰਸੋਈ ਦੇ ਬਰਤਨ ਵਿੱਚ ਮਿਲਿਆ ਸੀ। ਘਰ ਵਿੱਚੋਂ ਖੂਨ ਨਾਲ ਲੱਥਪੱਥ ਰਬੜ ਦੇ ਦਸਤਾਨੇ ਵੀ ਮਿਲੇ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਤੇਜ਼ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਲੜਕੇ ਨੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਸਿਰ ਨਾਲ ਵੀਡੀਓ ਬਣਾ ਕੇ ਯੂ-ਟਿਊਬ ‘ਤੇ ਅਪਲੋਡ ਕਰ ਦਿੱਤਾ ਸੀ।

Related Articles

Back to top button