ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ‘ਤੇ ਸੰਸਦ ਦੇ ਬਾਹਰ ਕਾਂ ਵੱਲੋਂ ਹਮਲਾ ਕੀਤਾ ਗਿਆ।
ਕਾਂ ਦੇ ਹਮਲਾ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਥੇ ਹੀ ਭਾਜਪਾ ਨੇ ਇਸ ਸਬੰਧੀ ਇੱਕ ਟਵੀਟ ਕਰਦੇ ਹੋਏ ਰਾਘਵ ਚੱਢਾ ‘ਤੇ ਤੰਜ਼ ਕੱਸਿਆ ਸੀ, ਜਿਸ ਦਾ ਚੱਢਾ ਨੇ ਜਵਾਬ ਦਿੱਤਾ ਹੈ।
ਪੰਜਾਬ ਦੇ ਸਾਂਸਦ ਰਾਘਵ ਚੱਢਾ ਨੇ ਭਾਜਪਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ‘ਰਾਮਚੰਦਰ ਕਹਿ ਗਏ ਸਿਆ ਸੇ ਐਸਾ ਕਲਯੁਗ ਆਏਗਾ। ਹੰਸ ਚੁੰਗੇਗਾ ਦਾਣਾ ਦੁਨਕਾ ਅਤੇ ਕਾਂ ਮੋਤੀ ਖਾਏਗਾ’ ਅੱਜ ਤਕ ਸਿਰਫ਼ ਸੁਣਿਆ ਸੀ, ਅੱਜ ਦੇਖ ਵੀ ਲਿਆ।’ (ਰਾਮਚੰਦਰ ਜੀ ਨੇ ਸੀਤਾ ਨੂੰ ਕਿਹਾ ਸੀ ਕਿ ਇੱਕ ਸਮਾਂ ਆਵੇਗਾ ਕਿ ਮਨੁੱਖਾਂ ‘ਤੇ ਅਜਿਹੀ ਬਿਪਤਾ ਆਵੇਗੀ ਕਿ ਹੰਸ ਦਾਣੇ ਅਤੇ ਕਾਂ ਮੋਤੀ ਖਾਵੇਗਾ)
ਦਿੱਲੀ ਭਾਜਪਾ ਨੇ ਕੱਸਿਆ ਸੀ ਤੰਜ਼: ਦੱਸ ਦਈਏ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਨੇ ਸਾਂਸਦ ਰਾਘਵ ਚੱਢਾ ‘ਤੇ ਕਾਂ ਦੇ ਹਮਲੇ ਦੀਆਂ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ ਸੀ ਤੇ ਲਿਖਿਆ ਸੀ ‘ਝੂਠ ਬੋਲੇ ਕਊਆ ਕਾਟੇ। ਅੱਜ ਤੱਕ ਮੈਂ ਸਿਰਫ ਸੁਣਿਆ ਸੀ, ਅੱਜ ਮੈਂ ਇਹ ਵੀ ਦੇਖਿਆ ਕਿ ਕਾਂ ਨੇ ਝੂਠੇ ਨੂੰ ਚੁੰਝ ਮਾਰੀ !’