

Know what action the police have taken so far on the continuous threats being received by Sri Harmandir Sahib

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦਾ ਕਹਿਣਾ ਹੈ ਕਿ ਹੁਣ ਤੱਕ ਅਜਿਹੀਆਂ 5 ਈਮੇਲਾਂ ਆ ਚੁੱਕੀਆਂ ਹਨ। ਨਾਲ ਹੀ ਐੱਸਜੀਪੀਸੀ ਨੇ ਇਸ ਮੈਲੇ ਵਿੱਚ ਸੂਬਾ ਸਰਕਾਰ ਅਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਹੈ।
ਕੈਨੇਡਾ ਸਰਕਾਰ ਦੇ ਜਾਰੀ ਨਵੇਂ ਹੁਕਮਾਂ ਨਾਲ ਪੰਜਾਬੀ ਟਰੱਕ ਡਰਾਈਵਰ ਕਸੂਤੇ ਫਸੇ !
ਕਮਿਸ਼ਨਰ ਅੰਮ੍ਰਿਤਸਰ, ਜੀਪੀਐਸ ਭੁੱਲਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ ਤੇ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਬਾਬਤ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਹਰਿਮੰਦਰ ਸਾਹਿਬ ਦੀ ਸੁਰੱਖਿਆ ਵਧਾਉਣ ਅਤੇ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।
16 ਜੁਲਾਈ ਨੂੰ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਈਮੇਲਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੀ ਏਮਲ 14 ਜੁਲਾਈ ਨੂੰ ਆਈ ਸੀ।ਉਨ੍ਹਾਂ ਦੱਸਿਆ, ”ਫਿਰ 15 ਜੁਲਾਈ ਨੂੰ ਦੂਜੀ ਈਮੇਲ ਆਈ। ਜੋ ਕਿ ਸਿਰਫ਼ ਐੱਸਜੀਪੀਸੀ ਨੂੰ ਨਹੀਂ ਆਈ, ਨਾਲ ਐੱਮਪੀ ਸਰਦਾਰ ਗੁਰਜੀਤ ਸਿੰਘ ਨੂੰ ਵੀ ਆਈ।”
”ਤੀਜੀ ਮੇਲ ਸਵੇਰੇ 16 ਜੁਲਾਈ ਨੂੰ ਸਿਰਫ਼ ਗੋਲਡਨ ਟੈਂਪਲ ਸਟਾਫ, ਪੋਕਸੋ, ਦੂਜੀ ਮੇਲ ਫਿਰ 12 ਵੱਜ ਕੇ 26 ਮਿੰਟ ‘ਤੇ ਭੇਜੀ ਗਈ ਹੈ। ਇਹ ਮੇਲ ਸਾਨੂੰ ਵੀ ਆਈ ਹੈ ਅਤੇ ਸੀਐੱਮ ਪੰਜਾਬ ਨੂੰ ਵੀ ਭੇਜੀ ਹੈ ਉਨ੍ਹਾਂ ਨੇ।”ਉਨ੍ਹਾਂ ਅੱਗੇ ਦੱਸਿਆ ਕਿ 16 ਤਰੀਕ ਨੂੰ ਆਈ ”ਤੀਸਰੀ ਮੇਲ ਵੀ ਐੱਸਜੀਪੀਸੀ ਅਤੇ ਸੀਐਮ ਨੂੰ ਭੇਜੀ ਗਈ ਹੈ।”
ਮਜੀਠੀਆ ਦੀ ਪਤਨੀ ਵਲੋਂ ਵਿਜੀਲੈਂਸ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਨ ਦੀ ਮੰਗ
ਇਸ ਤਰ੍ਹਾਂ 16 ਜੁਲਾਈ ਨੂੰ ਤਿੰਨ ਧਮਕੀ ਭਰੀਆਂ ਈਮੇਲਜ਼ ਆਈਆਂ ਹਨ।ਕੁੱਲ ਮਿਲਾ ਕੇ 14 ਤੋਂ 16 ਜੁਲਾਈ ਦੇ ਵਿਚਕਾਰ ਪੰਜ ਅਜਿਹੀਆਂ ਧਮਕੀ ਭਰੀਆਂ ਈਮੇਲਾਂ ਆਈਆਂ ਹਨ।ਐੱਸੀਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਅਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ।
ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਮੈਂ ਮੁੱਖ ਮੰਤਰੀ ਸਾਬ੍ਹ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਵੀ ਈਮੇਲ ਆਈ ਹੈ। ਤੁਰੰਤ ਸਰਕਾਰ ਇਸ ਬਾਰੇ ਦੱਸੇ ਤੇ ਪੁਲਿਸ ਇਸ ‘ਤੇ ਕਾਰਵਾਈ ਕਰੇ।”ਇਸ ਦੇ ਨਾਲ ਹੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ”ਬੜੇ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਸਰਕਾਰ ਅਤੇ ਪ੍ਰਸ਼ਾਸਨ ਦੇ ਹੱਥ ਇਸ ਮਾਮਲੇ ‘ਚ ਬਿਲਕੁਲ ਖਾਲੀ ਹਨ।”
ਉਨ੍ਹਾਂ ਕਿਹਾ, ਸਥਾਨਕ ਪ੍ਰਸ਼ਾਸਨ, ਸੂਬਾ ਸਰਕਾਰ ਅਤੇ ਕੇਂਦਰ ਸਰਕਾਰ, ਜਿਨ੍ਹਾਂ ਦੀਆਂ ਏਜੰਸੀਆਂ ਭਾਵੇਂ ਇਸ ਵਿਸ਼ੇ ‘ਤੇ ਕੰਮ ਕਰ ਰਹੀਆਂ ਹਨ ਪਰ ਹੁਣ ਤੱਕ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀਆਂ ਹਨ।” ਉਨ੍ਹਾਂ ਈਮੇਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ”ਜ਼ਰੂਰ ਇਸਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਜਾਂ ਸੰਗਤਾਂ ਨੂੰ ਭੈਅਭੀਤ ਕਰਨ ਵਾਸਤੇ ਸਾਜ਼ਿਸ਼ ਕੀਤੀ ਹੋ ਸਕਦੀ ਹੈ।
ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਕੰਮ ਕਰ ਰਹੀ ਪੁਲਿਸ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ “ਅਸੀਂ ਇਸ ਮੁੱਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਇੱਕ ਟੀਮ ਵਜੋਂ ਕੰਮ ਕਰ ਰਹੇ ਹਾਂ ਅਤੇ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਇਹ ਭਰੋਸਾ ਦਿੰਦੇ ਹਾਂ ਕਿ ਇੱਥੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਕਿਸੇ ਵੀ ਤਰ੍ਹਾਂ ਭੜਕਾਹਾਟ ਵਿੱਚ ਆਉਣ ਦੀ ਲੋੜ ਨਹੀਂ, ਤੁਸੀਂ ਗੁਰੂ ਘਰ ਉੱਤੇ ਵਿਸ਼ਵਾਸ ਰੱਖੋ। ਸਾਡੀਆਂ ਏਜੰਸੀਆਂ ਲਗਾਤਾਰ ਮੁਲਜ਼ਮਾਂ ਨੂੰ ਫੜਨ ਲਈ ਕੰਮ ਕਰ ਰਹੀਆਂ ਹਨ ਤੇ ਛੇਤੀ ਹੀ ਮੁਲਜ਼ਮ ਕਾਬੂ ਕਰ ਲੈ ਜਾਣਗੇ”।
ਕਿਸੇ ਤਰ੍ਹਾਂ ਦੀ ਘਬਰਾਹਟ ‘ਚ ਨਾ ਆਵੇ ਸੰਗਤ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਆ ਰਹੀ ਸੰਗਤ ਦਾ ਰੁਝਾਨ ਵੀ ਇਹ ਦਰਸਾਉਂਦਾ ਹੈ ਕਿ ਸੰਗਤ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਖਤਰੇ ਵਾਲੀ ਗੱਲ ਮਹਿਸੂਸ ਨਹੀਂ ਕੀਤੀ ਅਤੇ ਉਹ ਆਪਣੀ ਸ਼ਰਧਾ ਭਾਵਨਾ ਦੇ ਨਾਲ ਆਮ ਦਿਨਾਂ ਵਾਂਗ ਗੁਰੂ ਘਰ ਨਤਮਸਤਕ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਾਂਚ ਅਧਿਕਾਰੀ ਲਗਾਤਾਰ ਕੰਮ ਕਰ ਰਹੇ ਹਨ ਅਤੇ ਕੁਝ ਪਾਰਟੀਆਂ ਪੰਜਾਬ ਤੋਂ ਬਾਹਰ ਵੀ ਇਸ ਟਾਸਕ ਦੀ ਪੂਰਤੀ ਲਈ ਗਈਆਂ ਹਨ।
ਇਸ ਸਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਕਿ “ਅਸੀਂ ਕੇਂਦਰੀ ਏਜੰਸੀਆਂ ਦਾ ਸਹਿਯੋਗ ਵੀ ਲੈ ਰਹੇ ਹਾਂ ਅਤੇ ਅਸੀਂ ਕਾਫੀ ਹੱਦ ਤੱਕ ਜਾਂਚ ਵਿੱਚ ਅੱਗੇ ਵਧੇ ਹਾਂ, ਕਿਉਂਕਿ ਜਾਂਚ ਜਾਰੀ ਹੈ ਇਸ ਕਾਰਨ ਮੈਂ ਬਹੁਤਾ ਕੁਝ ਦੱਸ ਨਹੀਂ ਸਕਾਂਗਾ ਪਰ ਇਹ ਯਕੀਨੀ ਹੈ ਕਿ ਛੇਤੀ ਹੀ ਇਸ ਸਬੰਧੀ ਸਥਿਤੀ ਤੁਹਾਡੇ ਨਾਲ ਸਪੱਸ਼ਟ ਕਰਾਂਗੇ” ਇਸ ਦੇ ਨਾਲ ਹੀ ਛੇਤੀ ਮੁਲਜ਼ਮ ਵੀ ਫੜ ਲਏ ਜਾਣਗੇ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ, ਅੰਮ੍ਰਿਤਸਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
