ਹਮਲਾ ਕਰਨ ਉਪਰੰਤ ਪਾਕਿਸਤਾਨ ਵੱਲੋਂ ਰਾਫ਼ੇਲ ਸਮੇਤ ਭਾਰਤੀ 5ਜਹਾਜ ਡੇਗਣ ਦਾ ਜਵਾਬ ਕਿਉਂ ਨਹੀਂ ਮਿਲਿਆ ਪ੍ਰੈਸ ਮਿਲਣੀ ਵਿੱਚ ❗
ਹਮਲਾ ਕਰਨ ਉਪਰੰਤ ਪਾਕਿਸਤਾਨ ਵੱਲੋਂ ਰਾਫ਼ੇਲ ਸਮੇਤ ਭਾਰਤੀ 5ਜਹਾਜ ਡੇਗਣ ਦਾ ਜਵਾਬ ਕਿਉਂ ਨਹੀਂ ਮਿਲਿਆ ਪ੍ਰੈਸ ਮਿਲਣੀ ਵਿੱਚ ❗

ਆਖ਼ਿਰ ਇੱਕਦਮ ਟਰੰਪ ਕਿਸ ਤਰਾਂ ਆਏ ਸਰਪੰਚ ਬਣਕੇ ❗❗
ਲੰਘੀ ਰਾਤ ਦੇ ਸ਼ੁਰੂਆਤੀ ਘੰਟਿਆਂ ਦੀ ਉਲੰਘਣਾ ਉਪਰੰਤ ਸੀਜ਼ਫ਼ਾਇਰ ਲਾਗੂ ਰਿਹਾ। ਹਨੇਰਾ ਹੋਣ ਸਾਰ ਉਲੰਘਣਾ ਦੀਆਂ ਖ਼ਬਰਾਂ ਸੁਣੀਆਂ ਗਈਆਂ ਤੇ ਦੋਨੋਂ ਮੁਲਕਾਂ ਵੱਲੋਂ ਇੱਕ ਦੂਜੇ ‘ਤੇ ਪਹਿਲ ਕਰਨ ਦੇ ਦੋਸ਼ ਲਾਉਣ ਉਪਰੰਤ ਟਿਕ-ਟਿਕਾ ਹੋ ਗਿਆ।

ਜੰਗ ਦੌਰਾਨ ਸਰਕਾਰ ਨੂੰ ਸਵਾਲ ਕਰਨੇ ਜਾਇਜ਼ ਨਹੀਂ ਹੁੰਦੇ ਤੇ ਜੰਗ ਖ਼ਤਮ ਹੋਣ ਉਪਰੰਤ ਲੇਖਾ-ਜੋਖਾ ਜ਼ਰੂਰੀ ਹੁੰਦੈ ।
ਜੰਗ ਭਾਰਤ ਵੱਲੋਂ ਸ਼ੁਰੂ ਕੀਤੀ ਗਈ, ਬੇਸ਼ੱਕ ਇਸ ਨੂੰ ਅਧਿਕਾਰਿਤ ਤੌਰ ‘ਤੇ ਅੱਤਵਾਦੀ ਟਿਕਾਣਿਆਂ ਤੇ ਹਮਲਾ ਕਰਾਰ ਦਿੰਦਿਆਂ ਅੰਤਰਰਾਸ਼ਟਰੀ ਅਧਿਕਾਰ ਦੀ ਵਰਤੋਂ ਕਰਨ ਦਾ ਦਾਅਵਾ ਕੀਤਾ ਗਿਆ।
ਤੇ ਜੰਗ ਨੂੰ ਲੈ ਕੇ ਸਵਾਲ ਜਿਉਂ ਦੇ ਤਿਉਂ ਖੜ੍ਹੇ ਨੇ !
ਜਵਾਬ ਕੌਣ ਦੇਵੇਗਾ ?
1. ਪਾਕਿਸਤਾਨ ‘ਤੇ ਹਮਲਾ ਕਰਨ ਲਈ ਉਸ ਰਾਤ ਨੂੰ ਹੀ ਕਿਉਂ ਚੁਣਿਆ ਗਿਆ ਜਿਸ ਰਾਤ ਦੇ ਆਉਣ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕੇਂਦਰ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰਦਿਆਂ ਪੁੱਛਿਆ ਸੀ ਕਿ ਹਮਲਾ ਹੋਣ ਦੀ ਇੰਟੈਲੀਜੈਂਸੀ ਦੀ ਰਿਪੋਰਟ ਮਿਲਣ ਦੇ ਬਾਵਜੂਦ ਸੁਰੱਖਿਆ ਕਿਉਂ ਹਟਾਈ ਗਈ ?
ਗ਼ੌਰਤਲਬ ਹੈ ਕਿ ਉਸੇ ਖੁਫ਼ੀਆ ਰਿਪੋਰਟ ਦੇ ਅਧਾਰ ‘ਤੇ ਹੀ ਪ੍ਰਧਾਨ ਮੰਤਰੀ ਦੀ ਜੰਮੂ ਫ਼ੇਰੀ ਨੂੰ ਰੱਦ ਕੀਤਾ ਗਿਆ ਸੀ।
2. ਕਸ਼ਮੀਰ ਹਮਲੇ ਦੀ ਖੁਫ਼ੀਆ ਜਾਣਕਾਰੀ ਮਿਲਣ ਦੇ ਬਾਵਜੂਦ ਉਕਤ ਘਾਟੀ ਦੀ ਸੁਰੱਖਿਆ ਘਟਾਉਣ ਦਾ ਫ਼ੈਸਲਾ ਕਿਸ ਨੇ ਅਤੇ ਕਿਸਦੇ ਕਹਿਣ ‘ਤੇ ਲਿਆ?
3. LOC ਤੋਂ ਕਰੀਬ 70 ਕਿਲੋਮੀਟਰ ਦੂਰ ਘਟਨਾ ਵਾਲ਼ੀ ਘਾਟੀ ਤੱਕ ਹਮਲਾਵਰ ਪਹੁੰਚਣ ‘ਚ ਕਿੰਞ ਕਾਮਯਾਬ ਹੋਏ ?
4. ਹਮਲਾਵਰ ਲੰਬੇ ਸਮੇਂ ਤੱਕ ਨਾਮ ਪੁੱਛ-ਪੁੱਛ ਕੇ ਫ਼ਾਇਰਿੰਗ ਕਰਦੇ ਰਹੇ ਤੇ ਇੰਨੇ ਸਮੇਂ ਵਿੱਚ ਸੁਰੱਖਿਆ ਦਸਤੇ ਘਟਨਾ ਸਥਾਨ ਤੱਕ ਪਹੁੰਚਣ ‘ਚ ਨਾਕਾਮ ਕਿਉਂ ਰਹੇ ?
5. ਘਟਨਾ ਸਥਾਨ ਤੋਂ ਹਮਲਾਵਰ ਸੁਰੱਖਿਅਤ ਲੰਘਣ ਵਿੱਚ ਕਾਮਯਾਬ ਕਿਵੇਂ ਹੋਏ ? ਉਹ ਕਿਸ ਰਸਤੇ ਆਏ ਤੇ ਕਿਸ ਰਸਤੇ ਗਏ ਇਸ ਸਬੰਧੀ ਸਰਕਾਰ ਖਾਮੋਸ਼ ਕਿਉਂ ਹੈ ?
6. ਜੇਕਰ ਇਹ ਤਸਦੀਕ ਕਰ ਲਿਆ ਗਿਆ ਸੀ ਕਿ ਹਮਲਾਵਰ ਲਸ਼ਕਰ-ਏ-ਤੋਇਬਾ ਸਪਾਂਸਰਡ TRF ਦੇ ਕਾਰਕੁੰਨ ਸਨ ਤਾਂ ਅਧਿਕਾਰਿਤ ਤੌਰ ‘ਤੇ ਉਨ੍ਹਾਂ ਦੀ ਪਛਾਣ ਜਨਤਕ ਕਿਉਂ ਨਹੀਂ ਕੀਤੀ ਗਈ ? ਉਨ੍ਹਾਂ ਦੇ ਨਾਮ ਅਤੇ ਸਕੈੱਚ ਸਰਕਾਰ ਵੱਲੋਂ ਜਾਰੀ ਕਿਉਂ ਨਹੀਂ ਕੀਤੇ ਗਏ ? ਇਸ ਜਨਤਕ ਕੀਤੀ ਪਛਾਣ ਤੋਂ ਹੀ ਉਨ੍ਹਾਂ ਦੇ ਮਸੂਦ ਅਜ਼ਹਰ ਨਾਲ਼ ਸਬੰਧ ਸਾਬਤ ਹੋਣ ਦੀ ਸੰਭਾਵਨਾ ਪੈਦਾ ਹੋਣੀ ਸੀ । ਸੱਚ ਤਾਂ ਇਹ ਹੈ ਕਿ ਅਜੇ ਤੱਕ ਹਮਲਾਵਰਾਂ ਦੀ ਗਿਣਤੀ ਵੀ ਅਧਿਕਾਰਿਤ ਤੌਰ ਦੱਸੀ ਨਹੀਂ ਗਈ ਕਿ ਉਹ ਕਿੰਨੇ ਸਨ ।
7. ਹਮਲਾ ਕਰਨ ਉਪਰੰਤ ਪਾਕਿਸਤਾਨ ਵੱਲੋਂ ਰਾਫ਼ੇਲ ਸਮੇਤ
ਪੰਜ ਭਾਰਤੀ ਜਹਾਜ਼ ਡੇਗਣ ਦੇ ਦਾਅਵੇ ਸਬੰਧੀ ਭਾਰਤ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦੇਣ ‘ਤੇ ਚੁੱਪ ਕਿਉਂ ਵੱਟੀ ਗਈ ? ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੱਲੋਂ ਇਹ ਕਹਿ ਕੇ ਟਾਲ਼ਾ ਵੱਟਿਆ ਗਿਆ ਕਿ ਉਕਤ ਸਵਾਲ ਦਾ ਜਵਾਬ ਸਮਾਂ ਆਉਣ ‘ਤੇ ਦਿੱਤਾ ਜਾਵੇਗਾ। ਉਹ ਸਮਾਂ ਕਦੋਂ ਆਵੇਗਾ ?
8. ਜੰਗ ਦੌਰਾਨ ਕੀਤੀਆਂ ਗਈਆਂ ਆਲ ਪਾਰਟੀ ਮੀਟਿੰਗਾਂ ਵਿੱਚੋਂ ਪ੍ਰਧਾਨ ਮੰਤਰੀ ਗੈਰਹਾਜ਼ਰ ਕਿਉਂ ਰਹੇ ?
9. ਸੀਜ਼ਫ਼ਾਇਰ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਸੰਖੇਪ ਕਿਉਂ ਰੱਖੀ ਗਈ ਤੇ ਪੱਤਰਕਾਰਾਂ ਦੇ ਸਵਾਲ ਕਿਉਂ ਨਹੀਂ ਲਏ ਗਏ ?
10. ਸੀਜ਼ਫ਼ਾਇਰ ਦੀ ਸੂਚਨਾ ਡੋਨਲਡ ਟਰੰਪ ਵੱਲੋਂ ਕਿਸ ਅਧਿਕਾਰ ਨਾਲ਼ ਜਾਰੀ ਕੀਤੀ ਗਈ ? ਕੀ ਇਸ ਨੂੰ ਸੂਚਨਾ ਲੀਕੇਜ ਨਹੀਂ ਮੰਨਿਆ ਜਾਣਾ ਚਾਹੀਦਾ ?
ਇਸਤੋਂ ਇਲਾਵਾ ਪਾਕਿਸਤਾਨੀ ਰੇਂਜਰਾਂ ਵੱਲੋਂ ਫਿਰੋਜ਼ਪੁਰ ਬਾਰਡਰ ਤੋਂ ਬੰਦੀ ਬਣਾਏ BSF ਦੇ ਜਵਾਨ ਦਾ ਕੀ ਬਣਿਆ ?
#ਹਰਪਿੰਦਰ_ਸਿੰਘ_ਕੋਟਕਪੂਰਾ
ਨੋਟ.. ਇਹ ਵਿਚਾਰ ਲੇਖਕ ਦੇ ਰਾਖਵੇ ਹਨ ❗
ਜਿਸ ਨਾਲ ਆਧਾਰੇ ਦੀ ਸਹਿਮਤੀ ਜਰੂਰੀ ਨਹੀਂ ❗