
ਈਸਾਈ ਧਰਮ ਤੋਂ ਸਿੱਖਨਿਹੰਗ ਬਣੇ ਵਿੱਕੀ ਥਾਮਸ ਉੱਤੇ ਅੰਮ੍ਰਿਤਸਰ ਦੀ ਦੇਹਾਤੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਵਿੱਕੀ ਥਾਮਸ ਉੱਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਠੇਸ ਪਹੁੰਚਾਉਣ ਦੇ ਦੋਸ਼ ਹਨ।
ਲੁਧਿਆਣਾ ਬਸ ਸਟੈਂਡ ‘ਤੇ ਵਿੱਕੀ ਨੇ ਬੱਸ ਡਰਾਈਵਰਾਂ ਨੂੰ ਦਿੱਤੀ ਸੀ ਚੇਤਾਵਨੀ: ਇਸਾਈ ਧਰਮ ਤੇ ਸਿੱਖ ਧਰਮ ਵਿੱਚ ਆਏ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਸੁਰਖੀਆਂ ਵਿੱਚ ਛਾਏ ਰਹਿਣ ਵਾਲੇ ਵਿੱਕੀ ਥਾਮਸ ਬੀਤੀ 5 ਜਨਵਰੀ ਨੂੰ ਲੁਧਿਆਣਾ ਪਹੁੰਚਿਆ। ਇਸ ਦੌਰਾਨ ਉਸ ਨੇ ਬੱਸਾਂ ਦੇ ਉੱਪਰ ਜੋ ਸਿੱਖੀ ਜਾਂ ਹੋਰ ਧਰਮ ਨਾਲ ਸਬੰਧਤ ਚਿੰਨ੍ਹ ਬਣਾਏ ਹੁੰਦੇ ਹਨ, ਉਨ੍ਹਾਂ ਨੂੰ ਉਤਾਰਨ ਲਈ ਕਿਹਾ ਗਿਆ।
ਵਿਕੀ ਥਾਮਸ ਨੇ ਸੀ ਕਿਹਾ ਕਿ ਬੱਸਾਂ ਦੇ ਉੱਤੇ ਇਸ ਕਦਰ ਖੰਡੇ ਬਣਾਏ ਜਾਂਦੇ ਹਨ ਅਤੇ ਲੋਕ ਜਦੋਂ ਸਫਰ ਕਰਦੇ ਹਨ, ਤਾਂ ਕਈ ਵਾਰ ਉਨ੍ਹਾਂ ਦੇ ਇਸ ਉੱਤੇ ਪੈਰ ਵੀ ਲੱਗਦੇ ਹਨ ਜਿਸ ਨਾਲ ਇਨ੍ਹਾਂ ਦੀ ਬੇਅਦਬੀ ਹੁੰਦੀ ਹੈ, ਜੋ ਕਿ ਸਹੀ ਨਹੀਂ ਹੈ। ਵਿੱਕੀ ਨੇ ਉਸ ਸਮੇਂ 3 ਦਿਨ ਦਾ ਅਲਟੀਮੇਟਮ ਦਿੰਦੇ ਹੋਇਆ ਕਿਹਾ ਸੀ ਕਿ ਜੇਕਰ ਬੱਸ ਡਰਾਈਵਰਾਂ ਨੇ ਅਜਿਹੇ ਸੱਟਿਕਰ ਨਾ ਉਤਾਰੇ, ਤਾਂ ਅਸੀਂ ਇਨ੍ਹਾਂ ਬੱਸਾਂ ਦੇ ਅਗਲੇ ਅਤੇ ਪਿਛਲੇ ਸ਼ੀਸ਼ੇ ਭੰਨ ਦੇਵਾਂਗੇ।
ਇਸ ਦੌਰਾਨ ਲੁਧਿਆਣਾ ਬੱਸ ਸਟੈਂਡ ਉੱਤੇ ਵਿੱਕੀ ਥਾਮਸ ਘੁੰਮਦਾ ਵਿਖਾਈ ਦਿੱਤਾ ਅਤੇ ਉਸ ਦੇ ਨਾਲ ਕਈ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਰਹੇ, ਜਿਨ੍ਹਾਂ ਨੇ ਉਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਉਸ ਦਾ ਸਾਥ ਦੇਣ ਦੀ ਵੀ ਗੱਲ ਕਹੀ ਹੈ।
ਕੌਣ ਹੈ ਵਿੱਕੀ ਥਾਮਸ: ਵਿੱਕੀ ਥਾਮਸ ਸੋਸ਼ਲ ਮੀਡੀਆ ਉੱਤੇ ਮਾਰਚ 2020 ਤੋਂ ਬਾਅਦ ਸੁਰਖੀਆਂ ਵਿੱਚ ਆਉਣਾ ਸ਼ੁਰੂ ਹੋਇਆ। ਮੁੰਬਈ ਦਾ ਰਹਿਣ ਵਾਲਾ ਵਿੱਕੀ ਥਾਮਸ ਖੁਦ ਦੱਸਦਾ ਸੀ ਕਿ ਲਾਕਡਾਊਨ ਤੋਂ ਬਾਅਦ ਉਸ ਨੂੰ ਸਿਰਫ਼ ਗੁਰੂਘਰ ਤੋਂ ਹੀ ਖਾਣਾ ਮਿਲਦਾ ਸੀ। ਇਸ ਕਾਰਨ ਉਸ ਨੇ ਆਪਣਾ ਸਾਰਾ ਜੀਵਨ ਸਿੱਖ ਧਰਮ ਨੂੰ ਦੇਣ ਦਾ ਫੈਸਲਾ ਕੀਤਾ ਹੈ।