
ਕਾਂਗੋ ਵਿੱਚ ਇੱਕ ਕਿਸ਼ਤੀ ਪਲਟ ਜਾਣ ਕਾਰਨ ਉਸ ਵਿੱਚ ਸਵਾਰ 25 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਕਈ ਫੁੱਟਬਾਲ ਖਿਡਾਰੀ ਵੀ ਸ਼ਾਮਲ ਸਨ। ਏਪੀ ਮੁਤਾਬਕ, ਪ੍ਰਾਂਤਰੀ ਬੁਲਾਰੇ ਐਲੈਕਸਿਸ ਮਪੁਤੂ ਨੇ ਦੱਸਿਆ ਕਿ ਖਿਡਾਰੀ ਐਤਵਾਰ ਰਾਤ ਮਾਈ-ਨਡੋਮਬੇ ਪ੍ਰਾਂਤ ਦੇ ਮੁਸ਼ੀ ਸ਼ਹਿਰ ਵਿੱਚ ਮੈਚ ਖੇਡ ਕੇ ਵਾਪਸ ਆ ਰਹੇ ਸਨ, ਜਦੋਂ ਕਿ ਉਹਨਾਂ ਨੂੰ ਲੈ ਜਾ ਰਹੀ ਕਿਸ਼ਤੀ ਕਵਾ ਨਦੀ ਵਿੱਚ ਪਲਟ ਗਈ।
ਮੁਸ਼ੀ ਖੇਤਰ ਦੇ ਸਥਾਨਕ ਅਧਿਕਾਰੀ ਰੇਨੇਕਲ ਕਵਾਤੀਬਾ ਅਨੁਸਾਰ, ਇਸ ਕਿਸ਼ਤੀ ਹਾਦਸੇ ਤੋਂ ਬਾਅਦ ਹੁਣ ਤਕ 30 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਦੋ ਸਮੁੰਦਰੀ ਜਹਾਜ਼ਾਂ ਦੀ ਟੱਕਰ, ਅੱਗ ਲੱਗਣ ਕਾਰਨ 32 ਲੋਕ ਜ਼ਖ਼ਮੀ
ਬਰਤਾਨੀਆ ਦੇ ਪੂਰਬੀ ਇੰਗਲੈਂਡ ਦੇ ਤਟ ਨੇੜੇ ਸੋਮਵਾਰ, (10 ਮਾਰਚ 2025) ਨੂੰ ਇੱਕ ਤੇਲ ਟੈਂਕਰ ਅਤੇ ਕਾਰਗੋ ਜਹਾਜ਼ ਦਰਮਿਆਨ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਤੋਂ ਬਾਅਦ ਦੋਵੇਂ ਜਹਾਜ਼ਾਂ ਵਿੱਚ ਅੱਗ ਲੱਗ ਗਈ, ਜਿਸ ਕਾਰਨ ਸਮੁੰਦਰ ਵਿੱਚ ਹੜਕੰਪ ਮਚ ਗਿਆ।
ਘਟਨਾ ਵਿੱਚ 32 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸੁਰੱਖਿਅਤ ਤਟ ਤੱਕ ਲਿਆਂਦਾ ਗਿਆ, ਪਰ ਕੁਝ ਦੀ ਹਾਲਤ ਗੰਭੀਰ ਹੈ। ਫਿਲਹਾਲ, ਘਟਨਾ ਸਥਲ ‘ਤੇ ਵੱਡੇ ਪੱਧਰ ‘ਤੇ ਬਚਾਅ ਅਭਿਆਨ ਜਾਰੀ ਹੈ।