ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇੱਕ ਲੜਕੀ ਇੱਕ ਹੱਥ ‘ਚ ਸੂਟਕੇਸ ਲੈ ਕੇ ਤੇਜ਼ ਬਾਈਕ ‘ਤੇ ਜਾ ਰਹੀ ਹੈ ਅਤੇ ਦੂਜੇ ਹੱਥ ਨਾਲ ਬੀਅਰ ਪੀ ਰਹੀ ਹੈ। ਵਾਇਰਲ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹਨ ਅਤੇ ਆਪਣੇ-ਆਪਣੇ ਤਰੀਕੇ ਨਾਲ ਪ੍ਰਤੀਕਿਰਿਆ ਵੀ ਦੇ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਨੇ ਹੈਲਮੇਟ ਵੀ ਨਹੀਂ ਪਾਇਆ ਹੋਇਆ ਹੈ। ਹੁਣ ਲੋਕ ਇਸ ਵੀਡੀਓ ਨੂੰ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ।