ਜਲੰਧਰ/ ਨਕੋਦਰ ਅਧੀਨ ਪੈਂਦੀ ਪੁਲਿਸ ਚੌਕੀ ਪਿੰਡ ਉੱਗੀ ਦੇ ਇੰਚਾਰਜ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਤੇ ਪੁਲਿਸ ਚੌਕੀ ਅੱਪਰਾ ‘ਚ ਤਾਇਨਾਤ ਏਐੱਸਆਈ ਚਮਨ ਲਾਲ ਨੂੰ ਇਕ ਜ਼ਮੀਨ ਦੇ ਮਾਮਲੇ ‘ਚ ਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਥਾਣਾ ਸਦਰ ਨਕੋਦਰ ਅਧੀਨ ਪੈਂਦੀ ਪੁਲਿਸ ਚੌਕੀ ਪਿੰਡ ਉੱਗੀ ਦੇ ਇੰਚਾਰਜ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਤੇ ਪੁਲਿਸ ਚੌਕੀ ਅੱਪਰਾ ‘ਚ ਤਾਇਨਾਤ ਏਐੱਸਆਈ ਚਮਨ ਲਾਲ ਨੂੰ ਇਕ ਜ਼ਮੀਨ ਦੇ ਮਾਮਲੇ ‘ਚ 55 ਹਜ਼ਾਰ ਰੁਪਏ ਦੇ ਲੈਣ-ਦੇਣ ਦੇ ਮਾਮਲੇ ‘ਚ ਲਾਈਨ ਹਾਜ਼ਰ ਕੀਤਾ ਗਿਆ ਹੈ। ਪੀੜਤ ਸੀਤਲ ਸਿੰਘ ਵਾਸੀ ਨਾਰੰਗਪੁਰ ਨੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਪਿੰਡ ‘ਚੋਂ 15 ਕਨਾਲ 11 ਮਰਲੇ ਜ਼ਮੀਨ ਖਰੀਦੀ ਸੀ ਜਿਸ ‘ਚ ਝੋਨਾ ਬੀਜਿਆ ਹੋਇਆ ਸੀ, ਨੂੰ ਜਗਜੀਤ ਸਿੰਘ ਵਾਸੀ ਪਿੰਡ ਨੂਰਪੁਰ ਜੱਟਾ (ਕਪਰੂਥਲਾ) ਨੇ ਆਪਣੇ ਸਾਥੀਆਂ ਨਾਲ ਸਮੇਤ ਝੋਨਾ ਵਾਹ ਦਿੱਤਾ ਸੀ। ਇਸ ਮਾਮਲੇ ਦੀ ਉੱਗੀ ਪੁਲਿਸ ਚੌਕੀ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ‘ਚ ਚੌਕੀ ਇੰਚਾਰਜ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਨੇ ਪਰਚਾ ਦਰਜ ਕਰਨ ਲਈ ਤੇ ਕਥਿਤ ਮੁਲਜ਼ਮਾਂ ਨੂੰ ਫੜਨ ਵਾਸਤੇ 55 ਹਜ਼ਾਰ ਰੁਪਏ ਲੈ ਲਏ ਸਨ।
ਚਮਨ ਲਾਲ ਪਹਿਲਾ ਪੁਲਿਸ ਚੌਕੀ ਉੱਗੀ ਵਿਖੇ ਹੀ ਤਾਇਨਾਤ ਸਨ। ਇਸ ਮਾਮਲੇ ਸਬੰਧੀ 26/8/2023 ਨੂੰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ‘ਚ ਚੌਕੀ ਇੰਚਾਰਜ ਹੁਣ ਤੱਕ ਟਾਲ ਮਟੋਲ ਹੀ ਕਰਦਾ ਰਿਹਾ ਜਿਸ ਦੀ ਸ਼ਿਕਾਇਤ ਡੀਐੱਸਪੀ ਨਕੋਦਰ ਨੂੰ ਕੀਤੀ ਗਈ। ਇਸ ਮਾਮਲੇ ‘ਚ ਡੀਐੱਸਪੀ ਸੁਖਪਾਲ ਸਿੰਘ ਨੇ ਪੂਰੇ ਮਾਮਲੇ ਦੀ ਜਾਂਚ ਕਰਦਿਆਂ ਸ਼ਿਕਾਇਤਕਰਤਾ ਨੂੰ 55 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਕਰ ਦਿੱਤੀ ਹੈ। ਇਸ ਬਾਰੇ ਡੀਐੱਸਪੀ ਸੁਖਪਾਲ ਸਿੰਘ ਨੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਚੌਕੀ ਇੰਚਾਰਜ ਉੱਗੀ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਤੇ ਏਐੱਸਆਈ ਚਮਨ ਲਾਲ ਵਿਰੁੱਧ ਵਿਭਾਗੀ ਕਾਰਵਾਈ ਕਰਦਿਆਂ ਲਾਈਨ ਹਾਜ਼ਰ ਕਰ ਦਿੱਤਾ ਗਿਆ

Read Next
9 hours ago
ਜਲੰਧਰ ‘ਚ ਪ੍ਰਧਾਨ ਮੰਤਰੀ ਮੋਦੀ ਅਤੇ ਸੰਤ ਨਿਰੰਜਣ ਦਾਸ ਵਿਰੁੱਧ ਇਤਰਾਜ਼ਯੋਗ ਵੀਡੀਓ ਵਾਲੀ ਔਰਤ ਗ੍ਰਿਫਤਾਰ
23 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਦੌਰੇ ਦੌਰਾਨ 2 ਵੱਡੇ ਐਲਾਨ, ਦੇਖੋ ਵੀਡੀਓ
1 day ago
PM ਦੇ ਦੌਰੇ ਤੋਂ ਪਹਿਲਾਂ ਜਲੰਧਰ ‘ਚ ਨਾਕਾ ਤੋੜ ਕੇ ਫਰਾਰ ਹੋਏ ਕਾਰਸਵਾਰਾ ਨੇ ਪੁਲਿਸ ਨੂੰ ਪਈ ਭਾਜੜ
2 days ago
ਜਲੰਧਰ ‘ਚ 3 ਦਿਨ ਇਹ ਰਸਤੇ ਪੂਰੀ ਤਰ੍ਹਾਂ ਰਹਿਣਗੇ ਬੰਦ, ਕਈ ਰੂਟ ਕੀਤੇ ਡਾਇਵਰਟ
3 days ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਹੁਣ ਨਹੀਂ ਆਉਣਗੇ ਜਲੰਧਰ
4 days ago
ਇੰਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਨੇ ਯੰਗ ਕ੍ਰੀਏਟਰਜ਼ ਲੀਗ 2026 ਵਿੱਚ ਜਿੱਤਿਆ ‘ਸਰਵੋਤਮ ਪ੍ਰੋਟੋਟਾਈਪ’ ਪੁਰਸਕਾਰ
4 days ago
ਇੰਨੋਸੈਂਟ ਹਾਰਟਸ ਸਕੂਲਾਂ ਵੱਲੋਂ ਨਰਸਰੀ (ਸੈਸ਼ਨ 2026–27) ਲਈ ਮਾਪਿਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ
4 days ago
ਜਲੰਧਰ ਦੇ ਮਸ਼ਹੂਰ ਡਾਕਟਰ ਨੂੰ ਗੈਂਗਸਟਰ ਵਲੋਂ ਜਾਨੋਂ ਮਾਰਨ ਦੀ ਧਮਕੀ, ਮੰਗੀ 2 ਕਰੋੜ ਰੁਪਏ ਦੀ ਫਿਰੌਤੀ
5 days ago
ਜਲੰਧਰ ਵਿੱਚ ਫਿਰ ਹੋਈ ਗੋਲੀਬਾਰੀ, ਨੌਜਵਾਨ ਜ਼ਖਮੀ, ਦੇਖੋ ਵੀਡੀਓ
5 days ago
ਪੰਜਾਬ ਰੋਡਵੇਜ਼ ਜਲੰਧਰ ਡਿਪੂ-2 ਦੇ ਮੁਲਾਜ਼ਮਾਂ ਤੇ ਕਾਰ ਸਵਾਰ ਨੌਜਵਾਨਾਂ ਵਿਚਕਾਰ ਹਿੰਸਕ ਝੜਪ, 2 ਲੋਕ ਜ਼ਖਮੀ
Back to top button