Jalandhar

ਹੁਣ ਪੰਜਾਬ ਦੇ ਪੈਟਰੋਲ ਪੰਪ ਮਾਲਕ ਵਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ

Now the petrol pump owner of Punjab has announced to open a front against the government

ਕਿਸਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਪੈਟਰੋਲ ਪੰਪ ਮਾਲਕ ਨੇ ਵੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਪੈਟਰੋਲ ਪੰਪ ਮਾਲਕ ਆਪਣੀਆਂ ਮੰਗਾਂ ਨੂੰ ਲੈ ਕੇ 22 ਫਰਵਰੀ ਨੂੰ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਗੇ। ਜਦਕਿ 15 ਫਰਵਰੀ ਨੂੰ ਨੋ ਪਰਚੇਸ ਡੇ ਰਹੇਗਾ ਅਤੇ 22 ਫਰਵਰੀ ਨੂੰ ਨੋ ਸੇਲ ਡੇ ਦਾ ਐਲਾਨ ਕੀਤਾ ਹੈ।

ਪੰਜਾਬ ਦੇ ਪੈਟਰੋਲ ਪੰਪ ਮਾਲਕ ਬੇਸ਼ੱਕ ਆਪਣੇ ਕਮਿਸ਼ਨ ਨੂੰ ਲੈ ਕੇ ਕੇਂਦਰ ਅਤੇ ਸੂਬੇ ਦੀ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਕਮਿਸ਼ਨ ਵਧਾਉਣ ਦੀ ਮੰਗ ਕਰ ਰਹੇ ਹਨ। ਪਰ ਇੱਥੇ ਵਿਚਾਲੇ ਕੋਈ ਮਸਲਾ ਹੱਲ ਹੁੰਦਾ ਨਾ ਦੇਖਦੇ ਹੋਏ, ਹੁਣ ਪੈਟਰੋਲ ਪੰਪ ਮਾਲਕਾਂ ਨੇ ਐਲਾਨ ਕੀਤਾ ਹੈ ਕਿ 15 ਤਰੀਕ ਨੂੰ ਸੂਬੇ ਭਰ ਦੇ ਪੈਟਰੋਲ ਪੰਪ ‘ਤੇ ਨੋ ਪਰਚੇਜ ਡੇ ਕਰਕੇ ਪ੍ਰਦਰਸ਼ਨ ਕਰਾਂਗੇ। ਜਦਕਿ 22 ਫਰਵਰੀ ਨੂੰ ਸੂਬੇ ਭਰ ਵਿੱਚ ਪੈਟਰੋਲ ਪੰਪ ਮਾਲਕ ਹੜਤਾਲ ‘ਤੇ ਰਹਿਣਗੇ।

Back to top button