Uncategorized

ਪੰਜਾਬ 'ਚ ਆਪ ਸਰਕਾਰ ਆਉਣ ਤੇ ਵੀ ਨਕੋਦਰ ਹਲਕੇ ਦਾ ਕੋਈ ਸੁਧਾਰ ਨਹੀਂ ਹੋਇਆ- NRI ਚਾਹਲ

ਜਲੰਧਰ / ਐਸ ਐਸ ਚਾਹਲ
ਪੰਜਾਬ ਦੀ ਧਰਤੀ ਦੇ ਜੰਮਪਲ ਅਤੇ ਵਿਦੇਸ਼ਾਂ ਚ ਵਸਦੇ ਲੱਖਾਂ ਪੰਜਾਬੀਆਂ ਨੇ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਸਬਕ ਸਿਖਾਉਣ ਲਈ ਇਸ ਵਾਰ ਆਪਣਾ ਅਹਿਮ ਰੋਲ ਅਦਾ ਕਰਦਿਆਂ ਪੰਜਾਬ ਚ ਆਪ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਤਾ ਕਿ ਪਿੱਛੇ ਪੰਜਾਬ ਵਸਦੇ ਆਪਣੇ ਪਰਿਵਾਰਾਂ ਅਤੇ ਸਮੂਹ ਪੰਜਾਬੀਆਂ ਨੂੰ ਕੋਈ ਸੁੱਖ ਦਾ ਸਾਹ ਮਿਲ ਸਕੇ ਪਰ ਹੁਣ ਵਿਦੇਸ਼ੀ ਵਸਦੇ ਪੰਜਾਬੀਆਂ ਵਲੋਂ ਆਪ ਸਰਕਾਰ ਦੇ ਕੁਝ ਵਿਧਾਇਕਾਂ ਖਿਲ਼ਾਫ ਨਿਰਾਜਗੀ ਸ਼ੁਰੂ ਹੋ ਗਈ ਹੈ ਜਲੰਧਰ ਦੇ ਨਕੋਦਰ ਹਲਕੇ ਦੇ ਕੈਨੇਡਾ ਚ ਰਹਿ ਰਹੇ ਉਘੇ ਸਮਾਜ ਸੇਵਕ, ਮਸ਼ਹੂਰ ਪੰਜਾਬੀ ਗਾਇਕ ਸੁਖਦੇਵ ਸਿੰਘ ਚਾਹਲ ਨੇ ਦਸਿਆ ਕਿ ਨਕੋਦਰ ਦੇ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ ਜੋ ਆਪ ਦੀ ਸਰਕਾਰ ਆਉਣ ਨਾਲ ਨਕੋਦਰ ਹਲਕੇ ਦਾ ਕੋਈ ਖਾਸ ਸੁਧਾਰ ਨਹੀਂ ਹੋਇਆ।
ਚਾਹਲ ਨੇ ਕਿਹਾ ਕਿ ਲੋਕ ਅਜੇ ਵੀ ਪਿਛਲੀਆਂ ਸਰਕਾਰਾਂ ਨੂੰ ਕੋਸ ਰਹੇ ਹਨ ਪਰ ਲੋਕਾਂ ਨੇ ਵੋਟਾਂ ਪਾਈਆ ਸੀ ਬਦਲਾਅ ਦੇ ਨਾਮ ਤੇ, ਲੇਕਿਨ ਨਕੋਦਰ ਸ਼ਹਿਰ ਦੇ ਅੰਦਰ ਦੀਆ ਸੜਕਾਂ ਦਾ ਬੁਰਾ ਹਾਲ , ਟਰੈਫਿਕ ਦਾ ਬੁਰਾ ਹਾਲ ਅਤੇ ਨਕੋਦਰ ਦੇ ਅਨੇਕਾਂ ਹੀ ਕੁਝ ਸਰਕਾਰੀ ਦਫਤਰਾਂ ਚ ਰਿਸ਼ਵਤ ਜਿਉਂ ਦੀ ਤਿਉਂ ਹੀ ਚਲ ਰਹੀ ਹੈ

ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਵਾਸੀ ਲੋਕਾਂ ਦੀਆ ਜਮੀਨਾਂ ਸੜਕ ਪ੍ਰੋਜੈਕਟ ਚ ਆਈਆ ਓਨਾ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਧਕੇ ਖਾਣੇ ਪੈ ਰਹੇ ਹਨ।  ਚਾਹਲ ਨੇ ਕਿਹਾ ਕਿ ਆਪ ਵਿਧਾਇਕ ਤੇ ਤੰਜ ਕਸਦਿਆਂ ਕਿਹਾ ਕਿ ਐਮ ਐਲ ਏ ਤਾ ਇਕ ਹੀ ਹੁੰਦਾ ਹੈ ਪਰ ਹੁਣ ਤਾ ਉਨ੍ਹਾਂ ਲੋਕਾਂ ਦੇ ਸਾਰੇ ਮੈਂਬਰ ਹੀ ਗੱਡੀਆਂ ਝੂਟ ਰਹੇ ਹਨ ਜਿਸ ਨਾਲ ਆਮ ਲੋਕਾਂ ਚ ਮਾੜਾ ਪ੍ਰਭਾਵ ਜਾ ਰਿਹਾ ਹੈ
ਉਨ੍ਹਾਂ ਸਥਾਨਿਕ ਵਿਧਾਇਕ ਨੂੰ ਇਹ ਅਪੀਲ ਵੀ ਕੀਤੀ ਕਿ ਬੇਸ਼ਕ ਕਿਸੇ ਨੇ ਵੋਟ ਨਹੀਂ ਵੀ ਪਾਈ ਉਨ੍ਹਾਂ ਲੋਕਾਂ ਤੇ ਝੂਠੇ ਪਰਚੇ ਨਾ ਕਰਵਾਓ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਕੋਦਰ ਹਲਕੇ ਦੇ ਵਿਕਾਸ ਕੰਮ ਕਰਵਾਓ , ਓਨਾ ਆਪ ਸਰਕਾਰ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਸਭਾ ਦੀ ਜਿਮਨੀ ਚੋਣ ਲਈ ਉਹ ਚਿਹਰਾ ਖੜ੍ਹਾ ਕਰੋ ਜਿਹੜਾ ਆਮ ਜਨਤਾ ਦੀ ਆਵਾਜ ਬਣ ਸਕੇ ਨਹੀਂ ਤਾ ਪੰਜਾਬ ਦੇ ਵਿਦੇਸ਼ ਅਤੇ ਦੇਸ਼ ਚ ਵਸਦੇ ਬਹਾਦੁਰ ਲੋਕ ਤੁਹਾਡੀ ਸਰਕਾਰ ਤੋਂ ਅਕਾਲੀ ਅਤੇ ਕਾਂਗਰਸ ਦੀਆ ਪਿਛਲੀਆਂ ਸਰਕਾਰਾਂ ਵਾਂਗ ਨਾਰਾਜ ਹੋ ਜਾਣਗੇ

Leave a Reply

Your email address will not be published.

Back to top button