ਹੈਰਾਨ ਕਰ ਦੇਣ ਵਾਲਾ ਮਾਮਲਾ : ਭੈਣ-ਭਰਾ ਦਾ ਹੋ ਗਿਆ ਵਿਆਹ
The cruel age of Kali Yuga: The marriage of siblings took place

ਉੱਤਰ ਪ੍ਰਦੇਸ਼ ਦੇ ਜੌਨਪੁਰ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਭੈਣ-ਭਰਾ ਦਾ ਵਿਆਹ ਹੋਇਆ। ਇਹ ਘਟਨਾ ਜੌਨਪੁਰ ਵਿਚ ਆਯੋਜਿਤ ਇਕ ਸਮੂਹਿਕ ਵਿਆਹ ਸਮਾਰੋਹ ‘ਚ ਸਾਹਮਣੇ ਆਈ। ਇਸ ਸਮੂਹਿਕ ਵਿਆਹ ਵਿਚ 1001 ਜੋੜਿਆਂ ਦਾ ਵਿਆਹ ਸੰਪੰਨ ਹੋਇਆ, ਜਿਸ ਵਿਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਤਸਵੀਰ ਵਿਚ ਦਾਅਵਾ ਕੀਤਾ ਗਿਆ ਕਿ ਇਸ ਸਮਾਰੋਹ ਵਿਚ ਭੈਣ-ਭਰਾ ਦਾ ਵਿਆਹ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਜਦੋਂ ਪਰਿਵਾਰ ਤੋਂ ਪੁੱਛਿਆ ਗਿਆ ਤਾਂ ਭਰਾ ਨੇ ਦੱਸਿਆ ਕਿ ਉਹ ਸ਼ੌਕ ਦੇ ਚੱਲਦੇ ਸਾਫਾ ਪਹਿਨ ਕੇ ਦੀਦੀ ਨਾਲ ਸਮੂਹਿਕ ਵਿਆਹ ਸਮਾਰੋਹ ਵਿਚ ਬੈਠ ਗਿਆ ਸੀ। ਭੈਣ-ਭਰਾ ਦੀ ਤਸਵੀਰ ਵਾਇਰਲ ਹੋਣ ਮਗਰੋਂ ਇਸ ਮਾਮਲੇ ਨੂੰ ਲੈ ਕੇ ਹੰਗਾਮਾ ਮਚ ਗਿਆ।
ਇਹ ਘਟਨਾ ਚਰਚਾ ਦਾ ਵਿਸ਼ਾ ਬਣ ਗਈ ਹੈ ਅਤੇ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਅਧਿਕਾਰੀ ਦਿਨੇਸ਼ ਸਿੰਘ ਨੇ ਕਿਹਾ ਹੈ ਕਿ ਜੇਕਰ ਜਾਂਚ ਵਿਚ ਫਰਜ਼ੀਵਾੜਾ ਪਾਇਆ ਜਾਂਦਾ ਹੈ, ਤਾਂ ਸਬੰਧਤ ਲੋਕਾਂ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ਰੋਕ ਦਿੱਤੀ ਜਾਵੇਗੀ।