
ਜਲੰਧਰ, ਐਚ ਐਸ ਚਾਵਲਾ।
ਸ. ਗੁਰਸ਼ਰਨ ਸਿੰਘ ਸੰਧੂ , IPS , ਕਮਿਸ਼ਨਰ ਪੁਲਿਸ , ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ , PPS , DCP – Inv , ਜੀ ਦੀ ਨਿਗਰਾਨੀ ਹੇਠ , ਸ਼੍ਰੀ ਪਰਮਜੀਤ ਸਿੰਘ , PPS ACP – Inv ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ ਤਾਸ਼ ਦੇ ਪੱਤਿਆਂ ਨਾਲ ਪੈਸੇ ਲਗਾ ਕੇ ਜੂਆ ਖੇਡ ਰਹੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਜੂਅੇ ਦੀ ਰਕਮ 33,400 / – ਭਾਰਤੀ ਕਰੰਸੀ ਨੋਟ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 23-09-2022 ਨੂੰ SI ਅਸ਼ੋਕ ਕੁਮਾਰ ਇੰਚਾਰਜ , CIA STAIF ਜਲੰਧਰ ਦੀ ਪੁਲਿਸ ਟੀਮ ਗਸ਼ਤ ਬਾ – ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਅੱਡਾ ਬਸਤੀ ਗੁਜਾਂ ਜਲੰਧਰ ਮੌਜੂਦ ਸੀ । ਜਿੱਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਸ਼ਿਵ ਪੁੱਤਰ ਵਿਜੈ ਕੁਮਾਰ ਵਾਸੀ ਮੁਹੱਲਾ ਸ਼ਾਹ ਕੁੱਲੀ ਬਸਤੀ ਨੌ ਜਲੰਧਰ ਦੇ ਘਰ ਹਰਪ੍ਰੀਤ ਪੁੱਤਰ ਇੰਦਰਜੀਤ ਸਿੰਘ ਵਾਸੀ ਨਿਊ ਜਵਾਲਾ ਨਗਰ ਜਲੰਧਰ , ਸ਼ੁਭਮ ਚੰਦਰ ਪੁੱਤਰ ਤਿਲਕ ਰਾਜ ਵਾਸੀ ਭਾਰਗੋ ਕੈਂਪ ਜਲੰਧਰ , ਸੁਨੀਲ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਤੇਜ ਮੋਹਨ ਨਗਰ ਜਲੰਧਰ ਸੂਰਜ ਪੁੱਤਰ ਗਾਰੂ ਰਾਮ ਵਾਸੀ ਭਾਰਗੋ ਕੈਂਪ ਜਲੰਧਰ ਅਤੇ ਗੋਤਮ ਪੁੱਤਰ ਯਸ਼ਪਾਲ ਵਾਸੀ ਨਿਊ ਮਾਡਲ ਹਾਊਸ ਜਲੰਧਰ ਜੋ ਇਹ ਸਾਰੇ ਵਿਅਕਤੀ ਤਾਸ਼ ਦੇ ਪੱਤਿਆਂ ਨਾਲ ਖੇਲ ਪਰੇਲ ਰਾਂਹੀ ਪੈਸੇ ਦਾਅ ਤੇ ਲਗਾ ਕੇ ਜੂਆ ਖੇਡ ਰਹੇ ਹਨ।
ਮੁਖਬਰੀ ਦੇ ਅਧਾਰ ਤੇ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕੱਦਮਾ ਨੰਬਰ : 181 ਮਿਤੀ 23-09-2022 U / S : 13-3-67 G. ACT ਦਰਜ ਰਜਿਸਟਰ ਕੀਤਾ ਅਤੇ ਸ਼ਿਵ ਪੁੱਤਰ ਵਿਜੈ ਕੁਮਾਰ ਵਾਸੀ ਮੁਹੱਲਾ ਸ਼ਾਹ ਕੁੱਲੀ ਬਸਤੀ ਨੌ ਜਲੰਧਰ ਦੇ ਘਰੋਂ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ਿਵ ਪੁੱਤਰ ਵਿਜੈ ਕੁਮਾਰ ਵਾਸੀ ਮੁਹੱਲਾ ਸ਼ਾਹ ਕੁੱਲੀ ਬਸਤੀ ਨੌਂ ਜਲੰਧਰ ਨੂੰ ਗਿਫ਼ਤਾਰ ਕਰਨਾ ਬਾਕੀ ਹੈ।