
ਮੋਗਾ-ਅੰਮ੍ਰਿਤਸਰ ਰੋਡ ‘ਤੇ ਸਥਿਤ ਪਿੰਡ ਕੜਾਹੇਵਾਲਾ ਨੇੜੇ ਦਰਦਨਾਕ ਸੜਕ ਹਾਦਸਾ ਹੋਣ ਕਾਰਨ ਕਾਰ ਸਵਾਰ 5 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਮੋਗਾ ਜ਼ਿਲ੍ਹੇ ਵਿਚ ਦੋ ਦਿਨਾਂ ‘ਚ ਦੋ ਵੱਡੇ ਸੜਕ ਹਾਦਸੇ ਹੋਣ ਨਾਲ ਦਰਦਨਾਕ ਮਾਹੌਲ ਬਣਿਆ ਹੋਇਆ ਹੈ। ਅੱਜ ਮੁੜ ਤੜਕਸਾਰ ਮੋਗਾ ਦੇ ਕੜਾਹੇਵਾਲਾ ਪਿੰਡ ਨੇੜੇ ਕਾਰ ਦੇ ਟਰੱਕ ਦੀ ਹੋਈ ਸਿੱਧੀ ਟੱਕਰ ਵਿਚ ਪੰਜ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।