ਸੀਨੀਅਰ ਪੱਤਰਕਾਰ ਗੁਰਨੇਕ ਵਿਰਦੀ ਬਣੇ ਸਕੱਤਰ ਜਨਰਲ ‘ਤੇ ਸੀ. ਜਰਨਲਿਸਟ ਮਹਾਂਵੀਰ ਸੇਠ ਬਣੇ ਜਨਰਲ ਸਕੱਤਰ ਨਿਯੁੱਕਤ
ਜਿਲ੍ਹਾ ਜਲੰਧਰ ਦੇ ਸਮੂਹ ਹਲਕਿਆਂ ਦੇ 12 ਬਲਾਕ ਪ੍ਰਧਾਨਾਂ ਦਾ ਕੀਤਾ ਐਲਾਨ
ਜਲੰਧਰ, (ਬਿਊਰੋ) :-
ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਨ ਵਾਲੀ ਪੱਤਰਕਾਰਾਂ ਦੀ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ) ਦੇ ਪੰਜਾਬ ਪ੍ਰਧਾਨ ਸ. ਜਸਬੀਰ ਸਿੰਘ ਪੱਟੀ ਸੀਨੀਅਰ ਜਰਨਲਿਸਟ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਜਲੰਧਰ ਜ਼ੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਵੱਲੋਂ ਜਿਲ੍ਹਾ ਜਲੰਧਰ ਦੇ ਸੀਨੀਅਰ ਪੱਤਰਕਾਰਾਂ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ।
ਜਿਸ ਵਿਚ ਸੀਨੀਅਰ ਜਰਨਲਿਸਟ ਸੀਨੀਅਰ ਪੱਤਰਕਾਰ ਗੁਰਨੇਕ ਸਿੰਘ ਵਿਰਦੀ ਨੂੰ ਸਕੱਤਰ ਜਨਰਲ, ਸੀਨੀਅਰ ਪੱਤਰਕਾਰ ਮਹਾਂਵੀਰ ਸੇਠ ਨੂੰ ਜਨਰਲ ਸਕੱਤਰ, ਸੀਨੀਅਰ ਜਰਨਲਿਟਸ ਰਜਿੰਦਰ ਸਿੰਘ ਠਾਕੁਰ, ਪਰਮਜੀਤ ਸਿੰਘ, ਦਵਿੰਦਰ ਚੀਮਾ, ਸੁਨੀਲ ਮਹਿੰਦਰੂ , ਵਾਰਿਸ ਮਲਿਕ, ਸ਼ਾਮ ਸਹਿਗਲ, ਕੁਸ਼ ਚਾਵਲਾ, ਅਮਿਤ ਗੁਪਤਾ ,ਜਸਪਾਲ ਸਿੰਘ ,ਸੰਦੀਪ ਕੁਮਾਰ ਲੱਕੀ , ਅਮਰਜੀਤ ਸਿੰਘ ਨਿੱਝਰ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।
ਉਨ੍ਹਾਂ ਦਸਿਆ ਕਿ ਸੀਨੀਅਰ ਜਰਨਲਿਸਟ ਕੁਲਵੰਤ ਸਿੰਘ ਮਠਾਰੂ, ਗੁਰਪ੍ਰੀਤ ਸਿੰਘ ,ਪ੍ਰਦੀਪ ਸਿੰਘ ਬਸਰਾ,ਨਰਿੰਦਰ ਗੁਪਤਾ ,ਕੁਲਬੀਰ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਬਾਹੀਆ, ਰਮੇਸ਼ ਕੁਮਾਰ ਵਰਿਆਣਾ, ਜਸਪਾਲ ਕੈਂਥ , ਅਮਰਜੀਤ ਸਿੰਘ ਜੰਡੂ ਸਿੰਘਾ, ਜਸਵਿੰਦਰ ਸਿੰਘ ਬੱਲ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਚਾਹਲ ਨੇ ਦਸਿਆ ਕਿ ਸੀਨੀਅਰ ਪੱਤਰਕਾਰ ਹਰਪ੍ਰੀਤ ਸਿੰਘ ,ਇਕਬਾਲ ਸਿੰਘ ਓਬੀ, ਬਲਵਿੰਦਰ ਸਿੰਘ ਬਾਬਾ, ਕੁਲਵਿੰਦਰ ਸਿੰਘ ਬੈਂਸ , ਸੰਜੀਵ ਕੁਮਾਰ, ਪੰਕਜ ਸਿੱਬਲ , ਪਵਨ ਹਾਂਡਾ , ਸੰਨੀ ਭਗਤ , ਪਵਨ ਕੁਮਾਰ , ਸੰਜੇ ਕੁਮਾਰ ਸ਼ਰਮਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਮੇਹਰ ਮਲਿਕ, ਯੋਗੇਸ਼ ਸੂਰੀ ਅਤੇ ਗੁਰਪ੍ਰੀਤ ਸਿੰਘ ਪਾਪੀ ਨੂੰ ਮੁੱਖ ਸਲਾਹਕਾਰ ਨਿਯੁੱਕਤ ਕੀਤਾ ਗਿਆ ਹੈ ਅਤੇ ਸੀਨੀਅਰ ਐਡਵੋਕੇਟ ਕੇ.ਪੀ.ਐੱਸ. ਗਿੱਲ, ਸੀਨੀਅਰ ਐਡਵੋਕੇਟ ਪੰਕਜ ਕੁਮਾਰ ਸ਼ਰਮਾ ਨੂੰ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ।
ਚਾਹਲ ਨੇ ਦੱਸਿਆ ਜਲੰਧਰ ਜਿਲ੍ਹੇ ਅਧੀਨ ਆਓਂਦੇ ਸਮੂਹ ਹਲਕਿਆਂ ਦੇ ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਚ ਸੀਨੀਅਰ ਪੱਤਰਕਾਰ ਅਨਿਲ ਦੁੱਗਲ ਨੂੰ ਪ੍ਰਧਾਨ ਜਲੰਧਰ ਕੈਂਟ, ਕਰਮਵੀਰ ਸਿੰਘ ਨੂੰ ਪ੍ਰਧਾਨ ਆਦਮਪੁਰ , ਕਮਲਜੀਤ ਸਿੰਘ ਡੱਲੀ ਨੂੰ ਪ੍ਰਧਾਨ ਭੋਗਪੁਰ , ਭਜਨ ਸਿੰਘ ਧੀਰਪੁਰ ਨੂੰ ਪ੍ਰਧਾਨ ਕਰਤਾਰਪੁਰ , ਦਿਲਬਾਗ ਸੱਲ੍ਹਣ ਨੂੰ ਪ੍ਰਧਾਨ ਲਾਂਬੜਾ ,ਸੰਦੀਪ ਵਿਰਦੀ ਨੂੰ ਪ੍ਰਧਾਨ ਕਿਸ਼ਨਗੜ੍ਹ, ਨਕੋਦਰ ਤੋਂ ਅਰਵਿੰਦਰਪਾਲ ਸਿੰਘ ਟੋਨੀ ਨੂੰ ਪ੍ਰਧਾਨ, ਮਹਿਤਪੁਰ ਤੋ ਸੁਰਿੰਦਰ ਕੁਮਾਰ ਛਾਬੜਾ ਨੂੰ ਪ੍ਰਧਾਨ, ਸ਼ਾਹਕੋਟ ਤੋਂ ਸੁਖਦੀਪ ਸਿੰਘ ਨੂੰ ਪ੍ਰਧਾਨ , ਫਿਲੌਰ ਤੋਂ ਰਾਜ ਕੁਮਾਰ ਨੰਗਲ ਨੂੰ ਪ੍ਰਧਾਨ, ਗੁਰਾਇਆ ਤੋਂ ਮੁਨੀਸ਼ ਬਾਵਾ ਅਤੇ ਨੂਰਮਹਿਲ ਤੋਂ ਐਡਵੋਕੇਟ ਗੁਰਦੀਪ ਸਿੰਘ ਲਾਲੀ ਨੂੰ ਪ੍ਰਧਾਨ ਬਣਾਇਆ ਗਿਆ ਹੈ ।