AAP ਦੇ ਬਾਗੀ ਸਾਂਸਦਾਂ ਨੇ ਰਾਸ਼ਟਰਪਤੀ ਨੂੰ ਮਾਨ ਸਰਕਾਰ ਖਿਲਾਫ ਕੀਤੀ ਸ਼ਿਕਾਇਤ
Rebel AAP MPs complain to President against Mann government

Rebel AAP MPs complain to President against Mann government
ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਸੰਸਦ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਲੈ ਕੇ ਸਿਆਸੀ ਲੜਾਈ ਤੇਜ਼ ਹੋ ਗਈ ਹੈ। ਜਿਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਗਈ ਤਾਂ ਉਸ ਤੋਂ ਪਹਿਲਾਂ ‘ਆਪ’ ਦੇ ਬਾਗੀ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਹੋਰ ਤਿੰਨ ਸਾਂਸਦਾਂ ਨੇ ਇਸ ਮੁੱਦੇ ਨੂੰ ਲੈ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰਾਘਵ ਚੱਢਾ ਨੇ ਰਾਸ਼ਟਰਪਤੀ ਨਾਲ ਆਪਣੀ ਮੁਲਾਕਾਤ ਦੇ ਵੇਰਵੇ ਐਕਸ ‘ਤੇ ਸਾਂਝੇ ਕੀਤੇ।
ਬਾਗੀ ਸਾਂਸਦਾਂ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ
ਆਪਣੀ ਐਕਸ ਪੋਸਟ ‘ਚ ਰਾਘਵ ਚੱਢਾ ਨੇ ਲਿਖਿਆ ਕਿ “ਅੱਜ ਸਵੇਰੇ ਮੈਨੂੰ ਅਤੇ ਮੇਰੇ ਤਿੰਨ ਸਾਥੀ ਸੰਸਦ ਮੈਂਬਰਾਂ ਨੂੰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੂੰ ਮਿਲਣ ਦਾ ਬਹੁਤ ਮਾਣ ਮਹਿਸੂਸ ਹੋਇਆ। ਅਸੀਂ ਦੱਸਿਆ ਕਿ ਕਿਵੇਂ ਪੰਜਾਬ ਵਿੱਚ ‘ਆਪ’ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਸਾਨੂੰ ਨਿਸ਼ਾਨਾ ਬਣਾ ਰਹੀ ਹੈ-ਸਿਰਫ਼ ਇਸ ਲਈ ਕਿਉਂਕਿ ਅਸੀਂ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਉਹੀ ਪਾਰਟੀ ਜੋ ਕਦੇ “ਬਦਲੇ ਦੀ ਰਾਜਨੀਤੀ” ਦਾ ਅਫਸੋਸ ਕਰਦੀ ਸੀ, ਹੁਣ ਬਦਲੇ ਦੇ ਸਭ ਤੋਂ ਜ਼ਹਿਰੀਲੇ ਰੂਪ ਵਿੱਚ ਸ਼ਾਮਲ ਹੋ ਰਹੀ ਹੈ। ਅਸੀਂ ਰਾਸ਼ਟਰਪਤੀ ਦੇ ਇਸ ਭਰੋਸੇ ਤੋਂ ਮਜ਼ਬੂਤ ਹੋਏ ਹਾਂ ਕਿ ਸੰਵਿਧਾਨਕ ਅਧਿਕਾਰਾਂ ਅਤੇ ਲੋਕਤੰਤਰੀ ਵਿਕਲਪਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਅੱਜ ‘ਆਪ’ ਇੱਕ ਰਾਜਨੀਤਿਕ ਪਾਰਟੀ ਵਾਂਗ ਘੱਟ ਅਤੇ ਇੱਕ ਜਨੂੰਨੀ, ਤਿਆਗੇ ਹੋਏ “ਸਾਬਕਾ ਪ੍ਰੇਮੀ” ਵਾਂਗ ਵਿਵਹਾਰ ਕਰ ਰਹੀ ਹੈ- ਜੋ ਕੁੜੱਤਣ ਨਾਲ ਭਰਿਆ ਹੈ, ਬਦਲੇ ਦੀ ਭਾਵਨਾ ਰੱਖਦਾ ਹੈ









