ਕਿਸਾਨਾਂ ਦਾ ਕੱਲ੍ਹ ਪੰਜਾਬ ਬੰਦ! ਪੈਟਰੋਲ ਪੰਪ, ਸੜਕਾਂ ਤੇ ਰੇਲਾਂ ਸਣੇ ਕੀ ਖੁੱਲ੍ਹਿਆ-ਕੀ ਬੰਦ… ਜਾਣੋ
ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ‘ਪੰਜਾਬ ਬੰਦ’ ਦਾ ਐਲਾਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੱਲ ਯਾਨੀ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰਹੇਗਾ। ਇਸ ਤੋਂ ਪਹਿਲਾਂ ਲੋਕ ਪ੍ਰੇਸ਼ਾਨੀ ਤੋਂ ਬਚਣ ਲਈ ਆਪਣੇ ਵਾਹਨਾਂ ਦੀ ਟੈਂਕੀ ਫੁਲ ਕਰਾ ਲੈਣ ਕਿਉਂਕਿ ਭਲਕੇ ਪੈਟਰੋਲ ਪੰਪ ਬੰਦ ਰਹਿਣਗੇ।
ਇਸ ਦੇ ਨਾਲ ਹੀ ਭਲਕੇ ਕਿਸਾਨ ਨਾ ਤਾਂ ਸਬਜ਼ੀਆਂ ਲੈ ਕੇ ਆਉਣਗੇ ਅਤੇ ਨਾ ਹੀ ਕੋਈ ਦੁੱਧ ਦੇਣ ਵਾਲਾ ਦੁੱਧ ਦੇਣ ਲਈ ਸ਼ਹਿਰ ਜਾਵੇਗਾ। ਦੁਕਾਨਾਂ ਵੀ ਬੰਦ ਰਹਿਣਗੀਆਂ। ਇਸ ਬੰਦ ਦੌਰਾਨ ਪੈਟਰੋਲ ਪੰਪ ਅਤੇ ਗੈਸ ਏਜੰਸੀਆਂ, ਰੇਲ ਸੇਵਾਵਾਂ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੇਗੀ। ਇਸ ਸਮੇਂ ਦੌਰਾਨ, ਸਿਰਫ ਐਮਰਜੈਂਸੀ ਸੇਵਾਵਾਂ ਬਹਾਲ ਕੀਤੀਆਂ ਜਾਣਗੀਆਂ ਜਿਵੇਂ ਮੈਡੀਕਲ ਸੇਵਾਵਾਂ, ਵਿਆਹ ਪ੍ਰੋਗਰਾਮ, ਹਵਾਈ ਅੱਡੇ ਜਾਣਾ ਆਦਿ। ਇਸ ਦੇ ਨਾਲ ਹੀ ਜੇਕਰ ਕਿਸੇ ਦੀ ਅਹਿਮ ਇੰਟਰਵਿਊ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਵੇਗਾ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੂਰਾ ਪੰਜਾਬ ਬੰਦ ਰਹੇਗਾ। ਇਸ ਬੰਦ ਨੂੰ ਸਮੂਹ ਦੁਕਾਨਦਾਰਾਂ, ਵਿਦਿਆਰਥੀ ਯੂਨੀਅਨ, ਵਪਾਰੀਆਂ, ਟਰਾਂਸਪੋਰਟਰਾਂ, ਕਿਸਾਨਾਂ ਅਤੇ ਆਮ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰਿਆਂ ਨੂੰ ਇਸ ਬੰਦ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ।
ਕਿਸਾਨ ਆਗੂ, ਬੋਲੇ- ਸਾਡੀਆਂ ਲਾਸ਼ਾਂ ਤੋਂ ਟੱਪ ਕੇ ਡੱਲੇਵਾਲ ਤੱਕ ਪਹੁੰਚੇ ਸਰਕਾਰ
ਇੱਕ ਪਾਸੇ ਤਾਂ ਕਿਸਾਨ ਪੰਜਾਬ ਬੰਦ ਨੂੰ ਸਫ਼ਲ ਬਣਾਉਣ ‘ਚ ਲੱਗੀ ਹੈ ਤਾਂ ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ ਵੀ ਜਾਰੀ ਕੀਤੇ ਬਿਆਨ ਤੋਂ ਬਾਅਦ ਜਿੱਥੇ ਜਗਜੀਤ ਸਿੰਘ ਡੱਲੇਵਾਲ ਨਿਰਾਸ਼ ਨੇ ਉੱਥੇ ਹੀ ਕਿਸਾਨ ਆਗੂ ਵੀ ਚਿੰਤਾ ‘ਚ ਹਨ। ਇਸ ਲਈ ਉਹ ਮਰਨ ਵਰਤ ਉਤੇ ਬੈਠੇ ਹਨ। ਜਦੋਂ ਕਿਸੇ ਵਿਅਕਤੀ ਨੂੰ ਕਿਸੇ ਵੀ ਜਗ੍ਹਾ ਤੋਂ ਇਨਸਾਫ਼ ਨਾ ਮਿਲੇ ਤਾਂ ਉਸ ਦੀ ਆਖਰੀ ਆਸ ਉਮੀਦ ਸੁਪਰੀਮ ਕੋਰਟ ਹੁੰਦੀ ਹੈ ਪਰ ਸੁਪਰੀਮ ਕੋਰਟ ਵਿੱਚ ਜੋ ਟਿੱਪਣੀਆਂ ਹੋਈਆਂ ਉਨ੍ਹਾਂ ਨਾਲ ਉਨ੍ਹਾਂ ਦੇ ਮਨ ਨੂੰ ਬਹੁਤ ਦੁੱਖ ਲੱਗਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਵੀ ਕਿਸਾਨਾਂ ਦੇ ਉਪਰ ਗੋਲੀਆਂ ਚਲਾਉਣ ਦੇ ਹੱਕ ਵਿੱਚ ਹੈ। ਸੁਪਰੀਮ ਕੋਰਟ ਨੂੰ ਉਨ੍ਹਾਂ ਦੀ ਅਪੀਲ ਹੈ ਕਿ ਉਹ ਕੇਂਦਰ ਸਰਕਾਰ ਦੇ ਹੱਕ ਵਿੱਚ ਭਾਗੀਦਾਰ ਨਾ ਬਣੇ।
ਸਾਡੀਆਂ ਲਾਸ਼ਾਂ ਤੋਂ ਟੱਪ ਕੇ ਡੱਲੇਵਾਲ ਤੱਕ ਪਹੁੰਚਣਾ ਹੋਵੇਗਾ
ਜੇਕਰ ਮੋਰਚੇ ਨੂੰ ਕੁਝ ਹੁੰਦਾ ਹੈ ਤਾਂ ਕੇਂਦਰ ਸਰਕਾਰ ਨਾਲ ਉਨ੍ਹਾਂ ਸੰਵਿਧਾਨਕ ਸੰਸਥਾਵਾਂ ਵੀ ਜ਼ਿੰਮੇਵਾਰ ਹੋਣਗੀਆਂ ਜੋ ਅਜਿਹੇ ਆਦੇਸ਼ ਦੇ ਰਹੀਆਂ ਹਨ। ਕਿਸਾਨ ਉਹੀ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਹਨ ਜੋ ਵੱਖ-ਵੱਖ ਕਮੇਟੀਆਂ ਨੇ ਮੰਨੀਆਂ ਹਨ। ਉਹ ਗਾਂਧੀਵਾਦੀ ਸੋਚ ਨਾਲ ਮੋਰਚਾ ਚਲਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸ਼ਾਮ ਨੂੰ ਡੱਲੇਵਾਲ ਦੀ ਸੁਰੱਖਿਆ ‘ਚ ਵੀ ਬਦਲਾਅ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਨੇ ਡੱਲੇਵਾਲ ਸਾਹਿਬ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਸਾਡੀਆਂ ਲਾਸ਼ਾਂ ਤੋਂ ਟੱਪ ਕੇ ਡੱਲੇਵਾਲ ਤੱਕ ਪਹੁੰਚਣਾ ਹੋਵੇਗਾ।
ਪੈਟਰੋਲ ਪੰਪ ਐਸੋਸੀਏਸ਼ਨ ਨੇ ਕੀਤਾ ਵੱਡਾ ਐਲਾਨ, ਪੰਜਾਬ ਬੰਦ ਦੇ ਦੌਰਾਨ ਖੁੱਲ੍ਹੇ ਰਹਿਣਗੇ ਪੈਟਰੋਲ ਪੰਪ
ਭਲਕੇ ਪੰਜਾਬ ਬੰਦ ਦਾ ਕਿਸਾਨ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ ਹੈ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮੁਕੰਮਲ ਬੰਦ ਦੀ ਕਾਲ ਦਿੱਤੀ ਗਈ ਹੈ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਬੰਦ ਰਹੇਗਾ। ਇਸ ਨੂੰ ਲੈ ਕੇ ਹੁਣ ਲੋਕਾਂ ਦੀਆਂ ਪੈਟਰੋਲ ਪੰਪ ਤੇ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਤਾਂ ਜੋ ਉਹ ਪਹਿਲਾਂ ਹੀ ਪੈਟਰੋਲ ਡੀਜ਼ਲ ਆਦਿ ਪਵਾ ਕੇ ਰੱਖ ਲੈਣ ਪਰ ਲੁਧਿਆਣਾ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸਚਦੇਵਾ ਨੇ ਕਿਹਾ ਹੈ ਕਿ ਅਸੀਂ ਬੰਦ ਦਾ ਸਮਰਥਨ ਕਰਦੇ ਹਾਂ, ਪਰ ਪੈਟਰੋਲ ਪੰਪ ਖੁੱਲ੍ਹੇ ਰੱਖਣ ਦਾ ਅਸੀਂ ਫੈਸਲਾ ਲਿਆ ਹੈ।