Punjab
12ਵੀਂ ਜਮਾਤ ‘ਚੋਂ ਫੇਲ੍ਹ ਹੋਣ ਕਾਰਨ ਗੁਰਸਿੱਖ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
Gursikh student commits suicide after failing in 3 subjects of class 12th


ਲੁਧਿਆਣਾ ਵਿੱਚ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜਰਨੈਲ ਸਿੰਘ (17) ਵਜੋਂ ਹੋਈ ਹੈ। ਜਰਨੈਲ ਸਿੰਘ ਨੇ ਪੰਜਾਬ ਸਿੱਖਿਆ ਬੋਰਡ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਤੇ ਹਾਲ ਹੀ ਵਿੱਚ ਐਲਾਨੇ ਗਏ ਨਤੀਜਿਆਂ ਵਿੱਚ ਉਹ ਫੇਲ੍ਹ ਹੋ ਗਿਆ ਸੀ। ਅਸਫਲਤਾ ਦੇ ਤਣਾਅ ਕਾਰਨ, ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਕੀਤਾ ਜਾਵੇਗਾ।

ਜਾਣਕਾਰੀ ਦਿੰਦਿਆਂ ਲਾਡੋਵਾਲ ਥਾਣੇ ਦੀ ਐਸਐਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਜਰਨੈਲ ਸਿੰਘ ਪਿੰਡ ਛਾਹੜ ਦਾ ਰਹਿਣ ਵਾਲਾ ਸੀ। ਪੰਜਾਬ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਆਇਆ ਤਾਂ ਉਹ ਪ੍ਰੀਖਿਆ ਵਿੱਚ 3 ਪੇਪਰਾਂ ਵਿੱਚ ਫੇਲ੍ਹ ਹੋ ਗਿਆ। ਜਰਨੈਲ ਸਿੰਘ ਦੇ ਪਿਤਾ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਸਨ
